Music Video
Credits
Official Song by: Romika Masih
Composer & Lyricist: Balwinder Bittu
Lyrics
Chorus:
ہر مشکل دے وچ
میرا یسوع میرے نال نال ہے
ਹਰ ਮੁਸ਼ਕਿਲ ਦੇ ਵਿੱਚ
ਮੇਰਾ ਯਿਸ਼ੂ ਮੇਰੇ ਨਾਲ ਨਾਲ ਹੈ
( Har mushkil de vicc
mera Yishu mere naal naal hai. )
In every difficulty
my Jesus is together with me.
باپ وانگوں کردا فکر
ਬਾਪ ਵਾਂਗੂੰ ਕਰਦਾ ਫ਼ਿਕਰ
( Baap vaanguun karda fikr )
Like a father He worries
تے ماں وانگوں رکّھدا خیال ہے
ਤੇ ਮਾਂ ਵਾਂਗੂੰ ਰੱਖਦਾ ਖ਼ਿਆਲ ਹੈ
( te maa vaanguun rakkhda khyaal hai. )
and like a mother He takes care.
Verse 1:
میری راکھی لئی سدا
دوتاں نوں اوہ گھلّدا
ਮੇਰੀ ਰਾਖੀ ਲਈ ਸਦਾ
ਦੂਤਾਂ ਨੂੰ ਉਹ ਘੱਲਦਾ
( Meri raakhi layi sada
duutaan nuun Ouh ghallda. )
For my protection
He always sends angels.
اوس دا فضل کدے
میرے توں نئیں ٹلدا
ਉਸ ਦਾ ਫ਼ਜ਼ਲ ਕਦੇ
ਮੇਰੇ ਤੋਂ ਨਈਂ ਟਲਦਾ
( Ous da fazal kade
mere ton nayin talda. )
His grace never
slips away from me.
نام ایہہ اوہدا میری اے پناہ
ਨਾਮ ਇਹ ਉਹਦਾ ਮੇਰੀ ਏ ਪਨਾਹ
( Naam eih Ouhda meri e panaah. )
This name of His is my refuge.
نِہچا والی سدا میرے کول ڈھال ہے
ਨਿਹਚਾ ਵਾਲੀ ਸਦਾ ਮੇਰੇ ਕੋਲ ਢਾਲ ਹੈ
( Nihca vaali sada mere kol dhaal hai. )
I have the forever trustworthy shield.
ہر مشکل دے وچ۔ ۔ ۔
ਹਰ ਮੁਸ਼ਕਿਲ ਦੇ ਵਿੱਚ…
( Har mushkil de vicc… )
In every difficulty…
Verse 2:
روواں جدوں کدے
میرے ہنجھو صاف کردا
ਰੋਵਾਂ ਜਦੋਂ ਕਦੇ
ਮੇਰੇ ਹੰਝੂ ਸਾਫ਼ ਕਰਦਾ
( Rovaan jadon kade
mere hanjhu saaf karda. )
Whenever I cry
He wipes my tears.
سینے نال لاؤںدا
ہتّھ سر اُتّے دھردا
ਸੀਨੇ ਨਾਲ ਲਾਉਂਦਾ
ਹੱਥ ਸਿਰ ਉੱਤੇ ਧਰਦਾ
( Siine naal laaunda
hatth sir utte dharda. )
By the chest He holds
and on the head He lays the hand.
جدوں مینوں کوئی نہ پُچّھے
ਜਦੋਂ ਮੈਨੂੰ ਕੋਈ ਨਾ ਪੁੱਛੇ
( Jadon mainuun koi nah pucche )
When nobody asked about me
خود پُچّھدا اوہ آ کے
میرا حال ہے
ਖ਼ੁਦ ਪੁੱਛਦਾ ਉਹ ਆ ਕੇ
ਮੇਰਾ ਹਾਲ ਹੈ
( Khud pucchda Ouh aa ke
mera haal hai. )
He Himself comes and asks
about my situation.
ہر مشکل دے وچ۔ ۔ ۔
ਹਰ ਮੁਸ਼ਕਿਲ ਦੇ ਵਿੱਚ…
( Har mushkil de vicc… )
In every difficulty…
Verse 3:
میری کمزوریاں چہ
قُوّت اوہ میری اے
ਮੇਰੀ ਕਮਜ਼ੋਰੀਆਂ ‘ਚ
ਕੁੱਵਤ ਉਹ ਮੇਰੀ ਏ
( Meri kamzoriaan ‘c
qubbat Ouh meri e. )
In my weakness
He is my strength.
اوہدا روحِ پاک
میری بݨدا دلیری اے
ਉਹਦਾ ਰੂਹ-ਏ-ਪਾਕ
ਮੇਰੀ ਬਣਦਾ ਦਲੇਰੀ ਏ
( Ouhda Ruuh-e-Paak
meri ban’da daleri e. )
His Holy Spirit
becomes my courage.
جنگ میری آپے لڑدا
ਜੰਗ ਮੇਰੀ ਆਪੇ ਲੜਦਾ
( Jang meri Aape larda. )
He Himself fights my battle.
وِنگا ہوݨ نئیں اوہ دیندا
میرا وال ہے
ਵਿੰਗਾ ਹੋਣ ਨਈਂ ਉਹ ਦੇਂਦਾ
ਮੇਰਾ ਵਾਲ ਹੈ
( Vinga hon nayin Ouh denda
mera vaal hai. )
He will not let harm
be done to me.
ہر مشکل دے وچ۔ ۔ ۔
ਹਰ ਮੁਸ਼ਕਿਲ ਦੇ ਵਿੱਚ…
( Har mushkil de vicc… )
In every difficulty…
Bible Quotes
ਬਿਵਸਥਾਸਾਰ 31:8
[ ਪਵਿੱਤਰ ਬਾਈਬਲ (PUNOVBSI) ]
ਯਹੋਵਾਹ ਉਹ ਹੈ ਜਿਹੜਾ ਤੁਹਾਡੇ ਅੱਗੇ ਅੱਗੇ ਜਾਂਦਾ ਹੈ।
ਉਹ ਤੇਰੇ ਨਾਲ ਹੋਵੇਗਾ।
ਉਹ ਤੈਨੂੰ ਨਾ ਛੱਡੇਗਾ ਅਤੇ ਨਾ ਤੈਨੂੰ ਤਿਆਗੇਗਾ।
ਨਾ ਡਰੀਂ ਅਤੇ ਨਾ ਓਦਰੀਂ।
Deuteronomy 31:8
[ English Standard Version (ESV) ]
It is the LORD who goes before you.
He will be with you;
He will not leave you or forsake you.
Do not fear or be dismayed.”

