Music Video
Credits
Published by: Geet Production
Composer and Lyricist: Akash Sonu
Original Singers: Arslan John & Sadaf Samuel
Lyrics
Chorus:
میں بڑی واری جگّ پھولیا
مینوں یسوع جیہا لبھّیا نئیں کوئی
یسوع جیہا لبھّیا نئیں کوئی
ਮੈਂ ਬੜੀ ਵਾਰੀ ਜੱਗ ਫੋਲਿਆ
ਮੈਨੂੰ ਯਿਸੂ ਜਿਹਾ ਲੱਭਿਆ ਨਈਂ ਕੋਈ
ਯਿਸੂ ਜਿਹਾ ਲੱਭਿਆ ਨਈਂ ਕੋਈ
( Main bari vaari jagg pholya.
Mainuun Yisu jiha labbhya nayin koi.
Yisu jiha labbhya nayin koi. )
I rummaged the world many times.
To me none is found to be like Jesus.
None is found to be like Jesus.
جدوں دا اوہدے لڑ لگّیا
میری زندگی چہ غم رہے نہ کوئی
زندگی چہ غم رہے نہ کوئی
ਜਦੋਂ ਦਾ ਉਹਦੇ ਲੜ ਲੱਗਿਆ
ਮੇਰੀ ਜ਼ਿੰਦਗੀ ‘ਚ ਗ਼ਮ ਰਹੇ ਨਾ ਕੋਈ
ਜ਼ਿੰਦਗੀ ‘ਚ ਗ਼ਮ ਰਹੇ ਨਾ ਕੋਈ
( Jadon da Ouhde lar laggya
meri zindagi ‘c gam rahe na koi.
Zindagi ‘c gam rahe na koi. )
Ever since I followed Him
not any sorrow shall stay in my life.
Not any sorrow shall stay in life.
Verse 1:
اوہدے وانگوں مینوں کوئی
پیار کِویں کرے گا
اوہدے وانگوں میرے لئی
نہ کدی کوئی مرے گا
ਉਹਦੇ ਵਾਂਗੂੰ ਮੈਨੂੰ ਕੋਈ
ਪਿਆਰ ਕਿਵੇਂ ਕਰੇਗਾ
ਉਹਦੇ ਵਾਂਗੂੰ ਮੇਰੇ ਲਈ
ਨਾ ਕਦੀ ਕੋਈ ਮਰੇਗਾ
( Ouhde vaanguun mainuun koi
pyaar kiven karega?
Ouhde vaanguun mere layi
na kadi koi marega. )
How will anyone
love me like Him?
None will ever
die for me like Him.
میں سبھ نوں وفا چہ تولیا
مینوں یسوع جیہا لبھّیا نئیں کوئی
یسوع جیہا لبھّیا نئیں کوئی
ਮੈਂ ਸਭ ਨੂੰ ਵਫ਼ਾ ‘ਚ ਤੋਲਿਆ
ਮੈਨੂੰ ਯਿਸੂ ਜਿਹਾ ਲੱਭਿਆ ਨਈਂ ਕੋਈ
ਯਿਸੂ ਜਿਹਾ ਲੱਭਿਆ ਨਈਂ ਕੋਈ
( Main sabh nuun wafa ‘c tolya.
Mainuun Yisu jiha labbhya nayin koi.
Yisu jiha labbhya nayin koi. )
I weighed everyone in their faithfulness.
To me none is found to be like Jesus.
None is found to be like Jesus.
میں بڑی واری جگّ پھولیا۔ ۔ ۔
ਮੈਂ ਬੜੀ ਵਾਰੀ ਜੱਗ ਫੋਲਿਆ…
( Main bari vaari jagg pholya… )
I rummaged the world many times…
Bridge:
میں ویکھیا نہ کوئی مسیحا ورگا
میں ویکھیا نہ کوئی مسیحا ورگا
ਮੈਂ ਵੇਖਿਆ ਨਾ ਕੋਈ ਮਸੀਹਾ ਵਰਗਾ
ਮੈਂ ਵੇਖਿਆ ਨਾ ਕੋਈ ਮਸੀਹਾ ਵਰਗਾ
( Main vekhya na koi Masiiha varga.
Main vekhya na koi Masiiha varga. )
I saw none resembling the Messiah.
I saw none resembling the Messiah.
کسے لئی نہ کوئی وی اِنج مردا
میں ویکھیا نہ کوئی مسیحا ورگا
ਕਿਸੇ ਲਈ ਨਾ ਕੋਈ ਵੀ ਇੰਜ ਮਰਦਾ
ਮੈਂ ਵੇਖਿਆ ਨਾ ਕੋਈ ਮਸੀਹਾ ਵਰਗਾ
( Kise layi na koi vi inj marda.
Main vekhya na koi Masiiha varga. )
None even dies like this for anyone.
I saw none resembling the Messiah.
Verse 2:
لبھّیا وی لبھّدا نئیں
ایسا اوہ چوپان اے
آپݨیاں بھیڈاں دے لئی
ہویا قربان اے
ਲੱਭਿਆ ਵੀ ਲੱਭਦਾ ਨਈਂ
ਐਸਾ ਉਹ ਚੋਪਾਨ ਏ
ਆਪਣੀਆਂ ਭੇਡਾਂ ਦੇ ਲਈ
ਹੋਇਆ ਕੁਰਬਾਨ ਏ
( Labbhya vi labbhda nayin
aisa ouh copaan e.
Aapniyaan bhedaan de layi
hoya qurbaan e. )
Oh I sought and didn’t even
find such a shepherd.
Oh He was sacrificed
for His own sheep.
تے ربّ نے وی ایہو بولیا
مینوں یسوع جیہا لبھّیا نئیں کوئی
یسوع جیہا لبھّیا نئیں کوئی
ਤੇ ਰੱਬ ਨੇ ਵੀ ਇਹੋ ਬੋਲਿਆ
ਮੈਨੂੰ ਯਿਸੂ ਜਿਹਾ ਲੱਭਿਆ ਨਈਂ ਕੋਈ
ਯਿਸੂ ਜਿਹਾ ਲੱਭਿਆ ਨਈਂ ਕੋਈ
( Te Rabb ne vi eiho bolya.
Mainuun Yisu jiha labbhya nayin koi.
Yisu jiha labbhya nayin koi. )
And even the LORD said this.
To me none is found to be like Jesus.
None is found to be like Jesus.
میں بڑی واری جگّ پھولیا۔ ۔ ۔
ਮੈਂ ਬੜੀ ਵਾਰੀ ਜੱਗ ਫੋਲਿਆ…
( Main bari vaari jagg pholya… )
I rummaged the world many times…
میں ویکھیا نہ کوئی مسیحا ورگا۔ ۔ ۔
ਮੈਂ ਵੇਖਿਆ ਨਾ ਕੋਈ ਮਸੀਹਾ ਵਰਗਾ…
( Main vekhya na koi Masiiha varga… )
I saw none resembling the Messiah…
Bible Quotes
ਰੋਮੀਆਂ ਨੂੰ 5:6-8
[ ਪਵਿੱਤਰ ਬਾਈਬਲ (PUNOVBSI) ]
ਜਦੋਂ ਅਸੀਂ ਨਿਰਬਲ ਹੀ ਸਾਂ ਤਦੋਂ ਮਸੀਹ ਵੇਲੇ ਸਿਰ ਕੁਧਰਮੀਆਂ ਦੇ ਲਈ ਮੋਇਆ
ਇਹ ਗੱਲ ਤਾਂ ਔਖੀ ਹੈ ਜੋ ਧਰਮੀ ਦੇ ਲਈ ਕੋਈ ਮਰੇ ਪਰ ਕੀ ਜਾਣੀਏ ਜੋ ਭਲੇ ਮਨੁੱਖ ਦੇ ਲਈ ਕੋਈ ਮਰਨ ਨੂੰ ਭੀ ਤਿਆਰ ਹੋ ਜਾਵੇ
ਪਰੰਤੂ ਪਰਮੇਸ਼ੁਰ ਆਪਣਾ ਪ੍ਰੇਮ ਸਾਡੇ ਉੱਤੇ ਇਉਂ ਪਰਗਟ ਕਰਦਾ ਹੈ ਭਈ ਜਾਂ ਅਸੀਂ ਅਜੇ ਪਾਪੀ ਹੀ ਸਾਂ ਤਾਂ ਮਸੀਹ ਸਾਡੇ ਲਈ ਮੋਇਆ
Romans 5:6-8
[ English Standard Version (ESV) ]
For while we were still weak, at the right time Christ died for the ungodly.
For one will scarcely die for a righteous person—though perhaps for a good person one would dare even to die—
but God shows his love for us in that while we were still sinners, Christ died for us.

