About the song
Original song by:
Ankur Narula Ministries
Listen and sing along
Featured source:
Ankur Narula Ministries
Lyrics
Opening:
تیری دَیا تیری دَیا
تیری دَیا تیری دَیا
ਤੇਰੀ ਦਇਆ ਤੇਰੀ ਦਇਆ
ਤੇਰੀ ਦਇਆ ਤੇਰੀ ਦਇਆ
( Teri daya, Teri daya,
Teri daya, Teri daya. )
Your mercy, Your mercy,
Your mercy, Your mercy.
کدی سوچیا وی نہیں سی
کہ تُوں اِنّا اُچّا کریں گا
بُریاں حالاتاں وچّ
نال میرے کھڑھیں گا
ਕਦੀ ਸੋਚਿਆ ਵੀ ਨਹੀਂ ਸੀ
ਕਿ ਤੂੰ ਇੰਨਾ ਉੱਚਾ ਕਰੇਂਗਾ
ਬੁਰੀਆਂ ਹਾਲਾਤਾਂ ਵਿੱਚ
ਨਾਲ ਮੇਰੇ ਖੜ੍ਹੇਂਗਾ
( Kadi sociya vi nahiĩ si
kih Tuũ inna ucca karenga.
Buriyaã halaataã vicc
naal mere kharhenga. )
Never had I thought
that You will raise me this high.
In bad circumstances,
You will stand with me.
تُوں تے مسیحا
میرے من نوں ہے بھا گیا
ਤੂੰ ਤੇ ਮਸੀਹਾ
ਮੇਰੇ ਮਨ ਨੂੰ ਹੈ ਭਾ ਗਿਆ
( Tuũ te Masiha,
mere man nuũ hai bhaa gya. )
And You O Messiah,
my mind has desired You.
Chorus:
یسوع تیری دَیا نال
ایتھوں تک آ گیا
میں ایتھوں تک آ گیا
ਯਿਸੂ ਤੇਰੀ ਦਇਆ ਨਾਲ
ਐਥੋਂ ਤਕ ਆ ਗਿਆ
ਮੈਂ ਐਥੋਂ ਤਕ ਆ ਗਿਆ
( Yisu Teri daya naal
aithõ tak aa gya.
Maĩ aithõ tak aa gya. )
O Jesus by Your mercy
I have come this far.
I have come this far.
یسوع تیری دَیا
ਯਿਸੂ ਤੇਰੀ ਦਇਆ
( Yisu Teri daya. )
O Jesus it’s Your mercy.
Verse 1:
آپݨی مَہِما دے لئی
یسوع مینوں چُݨیا
ਆਪਣੀ ਮਹਿਮਾ ਦੇ ਲਈ
ਯਿਸੂ ਮੈਨੂੰ ਚੁਣਿਆ
( Aapni mahima de layi,
Yisu, mainuũ cuniya. )
For the sake of Your own glory,
O Jesus, You chose me.
آپݨیاں ہتّھاں اُتّے
نام میرا کھُݨیا
ਆਪਣਿਆਂ ਹੱਥਾਂ ਉੱਤੇ
ਨਾਮ ਮੇਰਾ ਖੁਣਿਆ
( Aapniyaã hatthaã utte
naam mera khuniya. )
Upon His own hands
He inscribed my name.
تیرا آتما خدا
میرے اُتّے موہر لا گیا
ਤੇਰਾ ਆਤਮਾ ਖ਼ੁਦਾ
ਮੇਰੇ ਉੱਤੇ ਮੋਹਰ ਲਾ ਗਿਆ
( Tera Aatma, Khuda,
mere utte mohr laa gya. )
Your Spirit, O God,
has placed a seal upon me.
یسوع تیری دَیا نال ۔ ۔ ۔
ਯਿਸੂ ਤੇਰੀ ਦਇਆ ਨਾਲ…
( Yisu Teri daya naal… )
O Jesus by Your mercy…
Verse 2:
میریاں خطاواں نوں
معاف یسوع کریا
ਮੇਰੀਆਂ ਖ਼ਤਾਵਾਂ ਨੂੰ
ਮਾਫ਼ ਯਿਸੂ ਕਰਿਆ
( Meriyaã khataawaã nuũ,
maaf Yisu kariya. )
My sins,
Jesus forgave.
خاک وچّوں چُکّݨ لئی
ہتّھ میرا پھڑیا
ਖ਼ਾਕ ਵਿੱਚੋਂ ਚੁੱਕਣ ਲਈ
ਹੱਥ ਮੇਰਾ ਫੜਿਆ
( Khaak viccõ cukkan layi,
hatth mera pharheya. )
In order to lift me out of the dust,
He held my hand.
تیرا پاک کلام مینوں
سچّی راہ وکھا گیا
ਤੇਰਾ ਪਾਕ ਕਲਾਮ ਮੈਨੂੰ
ਸੱਚੀ ਰਾਹ ਵਿਖਾ ਗਿਆ
( Tera paak kalaam mainuũ
sacci raah vikhaa gya. )
Your holy word
has shown me the true path.
یسوع تیری دَیا نال ۔ ۔ ۔
ਯਿਸੂ ਤੇਰੀ ਦਇਆ ਨਾਲ…
( Yisu Teri daya naal… )
O Jesus by Your mercy…
Verse 3:
مینوں پِتّل جیہے نوں یسوع
سونا کر دِتّا تُوں
ਮੈਨੂੰ ਪਿੱਤਲ ਜਿਹੇ ਨੂੰ ਯਿਸੂ
ਸੋਨਾ ਕਰ ਦਿੱਤਾ ਤੂੰ
( Mainuũ pittal jihe nuũ, Yisu,
sona kar ditta Tuũ. )
Like turning the brass, O Jesus,
You turned me into gold.
کڈّھ کے بدی ساری
نواں کر دِتّا تُوں
ਕੱਢ ਕੇ ਬਦੀ ਸਾਰੀ
ਨਵਾਂ ਕਰ ਦਿੱਤਾ ਤੂੰ
( Kaddh ke badi saari,
navaã kar ditta Tuũ. )
Removing all evil,
You renewed me.
یسوع تیرے کول آ کے
زندگی میں پا گیا
ਯਿਸੂ ਤੇਰੇ ਕੋਲ ਆ ਕੇ
ਜ਼ਿੰਦਗੀ ਮੈਂ ਪਾ ਗਿਆ
( Yisu, Tere kol aa ke,
zindagi maĩ paa gya. )
O Jesus, coming near You,
I have received life.
یسوع تیری دَیا نال ۔ ۔ ۔
ਯਿਸੂ ਤੇਰੀ ਦਇਆ ਨਾਲ…
( Yisu Teri daya naal… )
O Jesus by Your mercy…
Verse 4:
یوسف جیہے نبیاں نوں
ٹویاں وچّوں چُکّیا
ਯੂਸਫ਼ ਜਿਹੇ ਨਬੀਆਂ ਨੂੰ
ਟੋਇਆਂ ਵਿੱਚੋਂ ਚੁੱਕਿਆ
( Yuusaf jihe nabiyaã nuũ
toyaã viccõ cukkiya. )
He lifted out of the pits
the prophets like Joseph.
اُہنُوں کر دیوے اُچھّا جو
اگے تیرے جھُکّیا
ਉਹਨੂੰ ਕਰ ਦੇਵੇ ਉੱਚਾ ਜੋ
ਅੱਗੇ ਤੇਰੇ ਝੁਕਿਆ
( Ouhnuũ kar deve ucca jo,
agge Tere jhukiya. )
He who bowed before You,
You shall raise him up.
اوہ تے بچ جاوے جہڑا یسوع
تیرے کول آ گیا
ਉਹ ਤੇ ਬਚ ਜਾਵੇ ਜਿਹੜਾ ਯਿਸੂ
ਤੇਰੇ ਕੋਲ ਆ ਗਿਆ
( Ouh te bac jaave jihra, Yisu,
Tere kol aa gya. )
And he who shall be saved, O Jesus,
he has come near You.
یسوع تیری دَیا نال ۔ ۔ ۔
ਯਿਸੂ ਤੇਰੀ ਦਇਆ ਨਾਲ…
( Yisu Teri daya naal… )
O Jesus by Your mercy…
Bible Quotes
ਤੀਤੁਸ ਨੂੰ 3:5-7
[ ਪਵਿੱਤਰ ਬਾਈਬਲ (PUNOVBSI) ]
ਤਾਂ ਉਸ ਨੇ ਉਨ੍ਹਾਂ ਦੇ ਧਰਮ ਦੇ ਕਰਮਾਂ ਕਰਕੇ ਨਹੀਂ ਜੋ ਅਸਾਂ ਕੀਤੇ ਸਗੋਂ ਆਪਣੇ ਰਹਿਮ ਦੇ ਅਨੁਸਾਰ ਨਵੇਂ ਜਨਮ ਦੇ ਅਸ਼ਨਾਨ ਅਤੇ ਪਵਿੱਤਰ ਆਤਮਾ ਦੇ ਨਵੇਂ ਬਣਾਉਣ ਦੇ ਵਸੀਲੇ ਨਾਲ ਸਾਨੂੰ ਬਚਾਇਆ
ਜਿਹ ਨੂੰ ਉਸ ਨੇ ਸਾਡੇ ਮੁਕਤੀ ਦਾਤਾ ਯਿਸੂ ਮਸੀਹ ਦੇ ਦੁਆਰਾ ਸਾਡੇ ਉੱਤੇ ਬਹੁਤ ਕਰਕੇ ਵਹਾ ਦਿੱਤਾ
ਭਈ ਅਸੀਂ ਉਹ ਦੀ ਕਿਰਪਾ ਨਾਲ ਧਰਮੀ ਠਹਿਰ ਕੇ ਆਸ ਦੇ ਅਨੁਸਾਰ ਸਦੀਪਕ ਜੀਵਨ ਦੇ ਅਧਕਾਰੀ ਹੋਈਏ
Titus 3:5-7
[ English Standard Version (ESV) ]
He saved us, not because of works done by us in righteousness, but according to His own mercy, by the washing of regeneration and renewal of the Holy Spirit,
whom He poured out on us richly through Jesus Christ our Savior,
so that being justified by His grace we might become heirs according to the hope of eternal life.


