Music Video
Credits
Origin: Psalm 126:1-6
Original Composer & Lyricist:
King David (in Hebrew)
Punjabi Translation & Melody by:
Imam-ud-Din Shahbaz
Album:
Punjabi Zaboor Desi Ragan Vich (1908)
Lyrics
Chorus (Psalm 126:1)
قیدی صیہونی یہوواہ نے
لیاندے جد چھُڈا
ਕੈਦੀ ਸੀਯੋਨੀ ਯਹੋਵਾ ਨੇ
ਲਿਆਂਦੇ ਜਦ ਛੁਡਾ
( Qaidi Sehuuni Yahowa ne
lyaande jad chuda )
When YHWH released and brought
the captives of Zion
تد اساڈا حال سی
جیوں سُفنہ کوئی ویکھدا
ਤਦ ਅਸਾਡਾ ਹਾਲ ਸੀ
ਜਿਓਂ ਸੁਫ਼ਨਾ ਕੋਈ ਵੇਖਦਾ
( tad asaadaa haal si
jyun sufna koi vekhda. )
our situation then was
like someone seeing a dream.
Verse 1 (Psalm 126:2):
مُنھ اساڈے بھر گئے
ہاسے تے راگاں نال تد
ਮੂੰਹ ਅਸਾਡੇ ਭਰ ਗਏ
ਹਾਸੇ ਤੇ ਰਾਗਾਂ ਨਾਲ ਤਦ
( Munh asaade bhar gaye
haase te raagaan naal tad. )
Then our mouths were filled
with laughter and melodies.
غیر قوماں وچّ ایہہ چرچا سی
کہ ایہناں دا خدا
ਗ਼ੈਰ ਕੌਮਾਂ ਵਿੱਚ ਇਹ ਚਰਚਾ ਸੀ
ਕਿ ਇਹਨਾਂ ਦਾ ਖ਼ੁਦਾ
( Gair qaumaan vicc eih carca si
kih eihnaan da Khuda. )
Among the Gentile nations was this talk
that “God is of these people”.
قیدی صیہونی۔ ۔ ۔
ਕੈਦੀ ਸੀਯੋਨੀ…
( Qaidi Sehuuni… )
The captives of Zion…
Verse 2 (Psalm 126:3):
کردا ہے ایہناں دے اُتّے
بڑیاں مہربانیاں
ਕਰਦਾ ਹੈ ਇਹਨਾਂ ਦੇ ਉੱਤੇ
ਬੜਿਆਂ ਮਿਹਰਬਾਨੀਆਂ
( Karda hai eihnaan de utte
baryaan mehrbaaniyaan. )
He does upon these people
abundant grace.
مہربان ساڈا یہوواہ
خوش اسی اوس تھوں سدا
ਮਿਹਰਬਾਨ ਸਾਡਾ ਯਹੋਵਾ
ਖ਼ੁਸ਼ ਅਸੀਂ ਉਸਥੋਂ ਸਦਾ
( Mehrbaan saada Yahowa.
Khush asi ousthon sada. )
Gracious is our YHWH.
We are happy with Him.
قیدی صیہونی۔ ۔ ۔
ਕੈਦੀ ਸੀਯੋਨੀ…
( Qaidi Sehuuni… )
The captives of Zion…
Verse 3 (Psalm 126:4):
تُوں اساڈے قیدی سارے
دکھّݨی نہراں دے وانگ
ਤੂੰ ਅਸਾਡੇ ਕੈਦੀ ਸਾਰੇ
ਦੱਖਣੀ ਨਹਿਰਾਂ ਦੇ ਵਾਂਗ
( Tuun asaade qaidi saare,
Dakkhani nehraan de vaang, )
All our captives,
like the Southern canals,
آپݨی رحمت نال یا ربّا
چھُڈا کے گھر لیا
ਆਪਣੀ ਰਹਿਮਤ ਨਾਲ ਯਾ ਰੱਬਾ
ਛੁਡਾ ਕੇ ਘਰ ਲਿਆ
( Aapni rehmat naal ya Rabba
chuda ke ghar lyaa. )
by Your own mercy O LORD
release and bring them home.
قیدی صیہونی۔ ۔ ۔
ਕੈਦੀ ਸੀਯੋਨੀ…
( Qaidi Sehuuni… )
The captives of Zion…
Verse 4 (Psalm 126:5):
ہنجھواں دے نال رو رو کے
جو بی ہن بِیجدے
ਹੰਝੂਆਂ ਦੇ ਨਾਲ ਰੋ ਰੋ ਕੇ
ਜੋ ਬੀ ਹਨ ਬੀਜਦੇ
( Hanjhuaan de naal ro ro ke
jo bi han biijde )
Those who weep
and sow with tears
فصل وڈّھݨ گے خوشی دے نال
گا گا کے سدا
ਫ਼ਸਲ ਵੱਢਣਗੇ ਖ਼ੁਸ਼ੀ ਦੇ ਨਾਲ
ਗਾ ਗਾ ਕੇ ਸਦਾ
( Fasl vaddhan’ge khushi de naal
gaa gaa ke sada. )
will sing and reap
the harvest with joy.
قیدی صیہونی۔ ۔ ۔
ਕੈਦੀ ਸੀਯੋਨੀ…
( Qaidi Sehuuni… )
The captives of Zion…
Verse 5 (Psalm 126:6):
بِیجدا چُکّ کے ذخیرہ
روندا ہویا جاندا ہے
ਬੀਜਦਾ ਚੁੱਕ ਕੇ ਜ਼ਖ਼ੀਰਾ
ਰੋਂਦਾ ਹੋਇਆ ਜਾਂਦਾ ਹੈ
( Biijda cukk ke zakhiira,
ronda hoya jaanda hai. )
Carrying the stock and sowing,
he goes weeping.
پر خوشی دے نال بے شک
بھریا چُکّ کے آوے گا
ਪਰ ਖ਼ੁਸ਼ੀ ਦੇ ਨਾਲ ਬੇਸ਼ਕ
ਭਰਿਆ ਚੁੱਕ ਕੇ ਆਵੇਗਾ
( Par khushi de naal beshak
bharya cukk ke aavega. )
But filled with joy undoubtedly
he will come carrying.
قیدی صیہونی۔ ۔ ۔
ਕੈਦੀ ਸੀਯੋਨੀ…
( Qaidi Sehuuni… )
The captives of Zion…
Bible Quotes
ਜ਼ਬੂਰਾਂ ਦੀ ਪੋਥੀ 126:1-2
[ ਪਵਿੱਤਰ ਬਾਈਬਲ (PUNOVBSI) ]
ਜਦ ਯਹੋਵਾਹ ਸੀਯੋਨ ਦੇ ਅਸੀਰਾਂ ਨੂੰ ਮੋੜ ਲੈ ਆਇਆ,
ਤਦ ਅਸੀਂ ਸੁਫ਼ਨੇ ਵੇਖਣ ਵਾਲਿਆਂ ਵਰਗੇ ਸਾਂ!
ਤਦ ਸਾਡੇ ਮੂੰਹ ਹਾਸੇ ਨਾਲ ਭਰ ਗਏ,
ਅਤੇ ਸਾਡੀਆਂ ਜੀਭਾਂ ਉੱਤੇ ਜੈਕਾਰਾ ਸੀ,
ਤਦ ਕੌਮਾਂ ਵਿੱਚ ਏਹ ਆਖੀਦਾ ਸੀ,
ਭਈ ਯਹੋਵਾਹ ਨੇ ਉਨ੍ਹਾਂ ਲਈ ਵੱਡੇ ਵੱਡੇ ਕੰਮ ਕੀਤੇ ਹਨ!
Psalm 126:1-2
[ English Standard Version (ESV) ]
When the LORD restored the fortunes of Zion,
we were like those who dream.
Then our mouth was filled with laughter,
and our tongue with shouts of joy;
then they said among the nations,
“The LORD has done great things for them.”

