One Belt and One Road Dedicated to Christ

Advertisements

Hallelujah Sana Gao | Zaboor 150 | ਹਲਲੂਯਾਹ ਸਨਾ ਗਾਓ ‍‍| ہالیلویاہ ثنا گاؤ

Punjabi Christian Songs Masihi Geet ਪੰਜਾਬੀ ਮਸੀਹੀ ਗੀਤ پنجابی مسیحی گیت

Punjabi Christian Song Lyrics with English Translation

Music Video

Credits

Origin: Psalm 150:1-6

Original Composer & Lyricist:
King David (in Hebrew)

Punjabi Translation and Melody by:
Imam-ud-Din Shahbaz

Album:
Punjabi Zaboor Desi Ragan Vich (1908)

Advertisements

Lyrics

Chorus (Psalm 150:1)

ہالیلویاہ ثنا گاؤ
اوس دی ہیکل وچّ سدا
ਹਲਲੂਯਾਹ ਸਨਾ ਗਾਓ
ਉਸ ਦੀ ਹੈਕਲ ਵਿੱਚ ਸਦਾ
( Hallelujah. Sana gaao
Ous di haikal vicc sada. )
Hallelujah. Sing praise
in His temple forever.

اوہدی قدرت دی فضا وچّ
گاؤ اوسے دی ثنا
ਉਹਦੀ ਕੁਦਰਤ ਦੀ ਫ਼ਜ਼ਾ ਵਿੱਚ
ਗਾਓ ਉਸੇ ਦੀ ਸਨਾ
( Ouhdi qudrat di faza vicc
gaao Ouse di sana. )
Sing His praise
in the space of His almightiness.

Verse 1 (Psalm 150:2):

اوہدی قدرت دے موافق
گاؤ صفتاں خوشی نال
ਉਹਦੀ ਕੁਦਰਤ ਦੇ ਮੁਆਫ਼ਿਕ
ਗਾਓ ਸਿਫ਼ਤਾਂ ਖ਼ੁਸ਼ੀ ਨਾਲ
( Ouhdi qudrat de muaafiq
gaao siftaan khushi naal. )
Sing with joy the praises
befitting His almightiness.

جیسی اوہدی ہے وڈیائی
صفتاں گاؤ۔ ہو نہال
ਜੈਸੀ ਉਹਦੀ ਹੈ ਵਡਿਆਈ
ਸਿਫ਼ਤਾਂ ਗਾਓ। ਹੋ ਨਿਹਾਲ
( Jaisi Ouhdi hai vadiyaayi.
Siftaan gaao. Ho nihaal. )
As such greatness is His.
Sing praises. Be glad.

Advertisements

Verse 2 (Psalm 150:3):

توسی پھوکو ہُݨ کرنائی
اوہدیاں صفتاں گاؤ وی
ਤੁਸੀਂ ਫੂਕੋ ਹੁਣ ਕਰਨਾਈ
ਉਹਦੀਆਂ ਸਿਫ਼ਤਾਂ ਗਾਓ ਵੀ
( Tusi phuuko hun karnaayi.
Ouhdiyaan siftaan gaao vi. )
You shall now blow the karnay.
Sing His praises also.

چھیڑ کے بربط واجے آپݨے
ربّ دی حمد سُݨاؤ وی
ਛੇੜ ਕੇ ਬਰਬਤ ਵਾਜੇ ਆਪਣੇ
ਰੱਬ ਦੀ ਹਮਦ ਸੁਣਾਓ ਵੀ
( Cher ke barbat, vaaje aapne,
Rabb di hamd sunaao vi. )
Fiddle with the lutes, your own instruments,
and also make the LORD’s praise heard.

Verse 3 (Psalm 150:4):

طبلے دے نال نچّدے ہوئیاں
ربّ دی گاؤ سبھ تعریف
ਤਬਲੇ ਦੇ ਨਾਲ ਨੱਚਦੇ ਹੋਇਆਂ
ਰੱਬ ਦੀ ਗਾਓ ਸਭ ਤਾਰੀਫ਼
( Tabale de naal naccde hoyaan
Rabb di gaao sabh taariif. )
While dancing with the Tabla
you shall sing all His praise.

تار دے ساز تے بانسری لے کے
ربّ دی گاؤ سبھ تعریف
ਤਾਰ ਦੇ ਸਾਜ਼ ਤੇ ਬਾਂਸਰੀ ਲੈ ਕੇ
ਰੱਬ ਦੀ ਗਾਓ ਸਭ ਤਾਰੀਫ਼
( Taar de saaz te baansari lai ke
Rabb di gaao sabh taariif. )
Take the stringed instrument and the flute
and you shall sing all His praise.

Advertisements

Verse 4 (Psalm 150:5):

چھیݨیاں دے نال ثنا گاؤ
جیہدی ہو آواز بلند
ਛੈਣਿਆਂ ਦੇ ਨਾਲ ਸਨਾ ਗਾਓ
ਜੀਹਦੀ ਹੋ ਆਵਾਜ਼ ਬੁਲੰਦ
( Chainiyaan de naal sana gaao
jiihdi ho aawaaz buland. )
Sing praise with the cymbals
of which the sound shall be loud.

مٹّھی سُر نال ساز وجاؤ
اُستت گاؤ ہو انند
ਮਿੱਠੀ ਸੁਰ ਨਾਲ ਸਾਜ਼ ਵਜਾਓ
ਉਸਤਤ ਗਾਓ ਹੋ ਅਨੰਦ
( Mitthi sur naal saaz vajaao.
Ustat gaao. Ho anand. )
Play instruments with sweet tunes.
Sing hymns. Be joyous.

Verse 5 (Psalm 150:6):

ہر اِک شے جو ساہ لیندی
گاوے حمد یہوواہ دی
ਹਰ ਇੱਕ ਸ਼ੈ ਜੋ ਸਾਹ ਲੈਂਦੀ
ਗਾਵੇ ਹਮਦ ਯਹੋਵਾ ਦੀ
( Har ikk shai jo saah laindi
gaave hamd Yahowa di. )
Every single thing that breathes
shall sing YHWH’s praise.

حمد یہوواہ دی اوہ گاوے
گاوے حمد یہوواہ دی
ਹਮਦ ਯਹੋਵਾ ਦੀ ਉਹ ਗਾਵੇ
ਗਾਵੇ ਹਮਦ ਯਹੋਵਾ ਦੀ
( Hamd Yahowa di ouh gaave.
Gaave hamd Yahowa di. )
YHWH’s praise it shall sing.
It shall sing YHWH’s praise.

Advertisements

Bible Quotes

ਜ਼ਬੂਰਾਂ ਦੀ ਪੋਥੀ 150:1-2

[ ਪਵਿੱਤਰ ਬਾਈਬਲ (PUNOVBSI) ]

ਹਲਲੂਯਾਹ!
ਉਹ ਦੇ ਪਵਿੱਤਰ ਅਸਥਾਨ ਵਿੱਚ ਪਰਮੇਸ਼ੁਰ ਦੀ ਉਸਤਤ ਕਰੋ,
ਉਹ ਦੀ ਸ਼ਕਤੀ ਦੇ ਅੰਬਰ ਵਿੱਚ ਉਹ ਦੀ ਉਸਤਤ ਕਰੋ!

ਉਹ ਦੀ ਸਮਰੱਥਾ ਦੇ ਕੰਮਾਂ ਦੇ ਕਾਰਨ ਉਹ ਦੀ ਉਸਤਤ ਕਰੋ,
ਉਹ ਦੀ ਅਤਯੰਤ ਮਹਾਨਤਾ ਦੇ ਜੋਗ ਉਹ ਦੀ ਉਸਤਤ ਕਰੋ!

Psalm 150:1-2

[ English Standard Version (ESV) ]

Praise the LORD!
Praise God in His sanctuary;
praise Him in His mighty heavens!

Praise Him for His mighty deeds;
praise Him according to His excellent greatness!