Music Video
Credits
Origin: Psalm 85:8-12
Original Composer & Lyricist:
King David (in Hebrew)
Punjabi Translation & Melody by:
Imam-ud-Din Shahbaz
Album:
Punjabi Zaboor Desi Ragan Vich (1908)
Lyrics
Verse 1 (Psalm 85:8a):
میں گلّ خدا دی سُݨاں گا
جد کرے گا کلام
ਮੈਂ ਗੱਲ ਖ਼ੁਦਾ ਦੀ ਸੁਣਾਂਗਾ
ਜਦ ਕਰੇਗਾ ਕਲਾਮ
( Main gall Khuda di sunaanga
jad karega kalaam. )
I will listen to the word of God
when He speaks.
کہ اوہ تے آپݨے بندیاں نال
پاک لوکاں نال تمام
ਕਿ ਉਹ ਤੇ ਆਪਣੇ ਬੰਦਿਆਂ ਨਾਲ
ਪਾਕ ਲੋਕਾਂ ਨਾਲ ਤਮਾਮ
( Kih Ouh te aapne bandiaan naal,
paak lokaan naal tamaam. )
For He is with His own servants,
with all the holy people.
Verse 2 (Psalm 85:8b):
گلّ کرے گا جو اوس دی بات ہے
صلح سلامتی دی
ਗੱਲ ਕਰੇਗਾ ਜੋ ਉਸ ਦੀ ਬਾਤ ਹੈ
ਸੁਲ੍ਹਾ ਸਲਾਮਤੀ ਦੀ
( Gall karega jo Ous di baat hai
sulha salaamti di. )
He will speak whatever is His word
of peace of well-being.
پر چاہیدا ہے جو مڑئیے نہ
ایس گلّ توں اسی وی
ਪਰ ਚਾਹੀਦਾ ਹੈ ਜੋ ਮੁੜੀਏ ਨਾ
ਇਸ ਗੱਲ ਤੋਂ ਅਸੀਂ ਵੀ
( Par caahiida hai jo muriye nah
is gall ton asi vi. )
But also what we ought to do
is to not turn away from this word.
Verse 3 (Psalm 85:9):
ہَے مکتی نیڑے اوہناں دے
جو رکّھدے اوس دا ڈر
ਹੈ ਮੁਕਤੀ ਨੇੜੇ ਉਹਨਾਂ ਦੇ
ਜੋ ਰੱਖਦੇ ਉਸ ਦਾ ਡਰ
( Hai mukti nere ouhnaan de
jo rakkhde Ous da dar, )
Salvation is near
to those who fear Him,
تاں ساری دھرتی ساڈی وی
جلال دا ہووے گھر
ਤਾਂ ਸਾਰੀ ਧਰਤੀ ਸਾਡੀ ਵੀ
ਜਲਾਲ ਦਾ ਹੋਵੇ ਘਰ
( taan saari dharti saadi vi
jalaal da hove ghar. )
so our whole Earth may also
become the house of majesty.
Verse 4 (Psalm 85:10):
سچّیائی رحمت آپو وچّ
ہُݨ دوویں مِلیاں ہے
ਸੱਚਿਆਈ ਰਹਿਮਤ ਆਪੋ ਵਿੱਚ
ਹੁਣ ਦੋਵੇਂ ਮਿਲਿਆਂ ਹੈ
( Sacciaayi rehmat aapo vicc
hun doven miliaan hai. )
Righteousness and mercy
have now both met each other.
تے چُمّیاں ہے اِکّ دوجی نوں
سچّیائی صلح نے
ਤੇ ਚੁੰਮਿਆਂ ਹੈ ਇੱਕ ਦੂਜੀ ਨੂੰ
ਸੱਚਿਆਈ ਸੁਲ੍ਹਾ ਨੇ
( Te cummiaan hai ikk duuji nuun
sacciaayi sulha ne. )
Faithfulness and peace
have kissed one another.
Verse 5 (Psalm 85:11):
ہُݨ دھرتی وچّوں ویکھو کہ
سچّیائی اُگّے گی
ਹੁਣ ਧਰਤੀ ਵਿੱਚੋਂ ਵੇਖੋ ਕਿ
ਸੱਚਿਆਈ ਉੱਗੇਗੀ
( Hun dharti viccon vekho kih
sacciaayi uggegi. )
Now see that from the earth
the faithfulness will sprout.
سچّیائی وی اسماناں تھوں
ہُݨ جھاتی پاوے گی
ਸੱਚਿਆਈ ਵੀ ਅਸਮਾਨਾਂ ਥੋਂ
ਹੁਣ ਝਾਤੀ ਪਾਵੇਗੀ
( Sacciaayi vi asmaanaan thon
hun jhaati paavegi. )
Righteousness from the heavens too
will now cast a glance.
Verse 6 (Psalm 85:12):
جو چنگا ہے سو دیوے گا
یہوواہ بالیقین
ਜੋ ਚੰਗਾ ਹੈ ਸੋ ਦੇਵੇਗਾ
ਯਹੋਵਾ ਬਿਲ-ਯਕੀਨ
( Jo canga hai so devega
Yahowa bilyaqiin. )
Whatever is good thus
YHWH will certainly give.
تے آپݨا حاصل دیوے گی
ایہہ ساڈی سبھ زمین
ਤੇ ਆਪਣਾ ਹਾਸਿਲ ਦੇਵੇਗੀ
ਇਹ ਸਾਡੀ ਸਭ ਜ਼ਮੀਨ
( Te aapna haasil devegi
eih saadi sabh zamiin. )
And all this land of ours
will yield its own crops.
Bible Quotes
ਜ਼ਬੂਰਾਂ ਦੀ ਪੋਥੀ 85:8
[ ਪਵਿੱਤਰ ਬਾਈਬਲ (PUNOVBSI) ]
ਮੈਂ ਸੁਣ ਲਵਾਂ ਭਈ ਯਹੋਵਾਹ ਪਰਮੇਸ਼ੁਰ ਕੀ ਆਖੇਗਾ,
ਉਹ ਤਾਂ ਆਪਣੀ ਪਰਜਾ ਤੇ ਆਪਣੇ ਸੰਤਾਂ ਨਾਲ
ਸ਼ਾਂਤੀ ਦੀਆਂ ਗੱਲਾਂ ਕਰੇਗਾ।
ਭਈ ਓਹ ਫੇਰ ਮੂਰਖਤਾਈ ਵੱਲ ਨਾ ਮੁੜਨ।
Psalm 85:8
[ English Standard Version (ESV) ]
Let me hear what God the LORD will speak,
for He will speak peace
to His people, to His saints;
but let them not turn back to folly.

