Music Video
Credits
Official Song by: Romika Masih
Composer & Lyricist: Pastor Sukhwinder Kumar
Lyrics
Chorus:
تیرا ایمان نہ ڈولے
ایہہ دِن بھاویں بُرے چلّدے
ਤੇਰਾ ਈਮਾਨ ਨਾ ਡੋਲੇ
ਇਹ ਦਿਨ ਭਾਵੇਂ ਬੁਰੇ ਚੱਲਦੇ
( Tera iimaan na dole
eih din bhaavein bure callde. )
Your faith shall not sway
even if these days go bad.
یسوع تیریاں راہاں کول اے
ایہہ دِن بھاویں بُرے چلّدے
ਯਿਸੂ ਤੇਰਿਆਂ ਰਾਹਾਂ ਕੋਲ ਏ
ਇਹ ਦਿਨ ਪਾਵੇ ਬੁਰੇ ਚੱਲਦੇ
( Yisu teriyaan raahaan kol e
eih din bhaavein bure callde. )
Jesus is near to your paths
even if these days go bad.
Verse 1:
قابو وچ رکّھ
دل والے جذباتاں نوں
جاݨدا ہے یسوع
تیرے سارے حالاتاں نون
ਕਾਬੂ ਵਿੱਚ ਰੱਖ
ਦਿਲ ਵਾਲੇ ਜਜ਼ਬਾਤਾਂ ਨੂੰ
ਜਾਣਦਾ ਹੈ ਯਿਸੂ
ਤੇਰੇ ਸਾਰੇ ਹਾਲਾਤਾਂ ਨੂੰ
( Qaabu vicc rakkh
dil vaale jazbaataan nuun.
Jaan’da hai Yisu
tere saare haalaataan nuun. )
Keep under control
the heart’s emotions.
Jesus knows
all your circumstances.
سارے حالاتاں نون
ਸਾਰੇ ਹਾਲਾਤਾਂ ਨੂੰ
( Saare haalaataan nuun. )
All the circumstances.
تیرے حق چہ خدا بولے
ایہہ دِن بھاویں بُرے چلّدے
ਤੇਰੇ ਹੱਕ ‘ਚ ਖ਼ੁਦਾ ਬੋਲੇ
ਇਹ ਦਿਨ ਭਾਵੇਂ ਬੁਰੇ ਚੱਲਦੇ
( Tere haqq ’c Khuda bole
eih din bhaavein bure callde. )
God shall speak in your favor
even if these days go bad.
تیرا ایمان نہ ڈولے۔ ۔ ۔
ਤੇਰਾ ਈਮਾਨ ਨਾ ਡੋਲੇ…
( Tera iimaan na dole… )
Your faith shall not sway…
Verse 2:
ہوویں نہ نراش کدی
نہ مرجھاویں تُوں
پاک یہوواہ ولّ
ہتّھاں نوں اُٹّھاویں تُوں
ਹੋਵੀਂ ਨਾ ਨਿਰਾਸ਼ ਕਦੀ
ਨਾ ਮੁਰਝਾਵੀਂ ਤੂੰ
ਪਾਕ ਯਹੋਵਾ ਵੱਲ
ਹੱਥਾਂ ਨੂੰ ਉੱਠਾਵੀਂ ਤੂੰ
( Hoviin na niraash kadi.
Na murjhaaviin tuun.
Paak Yahowa vall
hatthaan nuun uthaaviin tuun. )
Please never be dismayed.
Please do not languish.
Please lift up your hands
towards the holy YHWH.
ہتّھاں نوں اُٹّھاویں تُوں
ਹੱਥਾਂ ਨੂੰ ਉੱਠਾਵੀਂ ਤੂੰ
( Hatthaan nuun uthaaviin tuun.)
Please lift up your hands.
رہیں توں کھرا جدوں تولے
ایہہ دِن بھاویں بُرے چلّدے
ਰਹੀਂ ਤੂੰ ਖਰਾ ਜਦੋਂ ਤੋਲੇ
ਇਹ ਦਿਨ ਭਾਵੇਂ ਬੁਰੇ ਚੱਲਦੇ
( Rahiin tuun khara jadon tole
eih din bhaavein bure callde. )
Please stay genuine when He tests you
even if these days go bad.
تیرا ایمان نہ ڈولے۔ ۔ ۔
ਤੇਰਾ ਈਮਾਨ ਨਾ ਡੋਲੇ…
( Tera iimaan na dole… )
Your faith shall not sway…
Verse 3:
رات بھاویں غماں دی
سویرے جے جے کار اے
مکݨی نہ یسوع کولوں
آؤݨی جو بہار اے
ਰਾਤ ਭਾਵੇਂ ਗ਼ਮਾਂ ਦੀ
ਸਵੇਰੇ ਜੈ ਜੈਕਾਰ ਏ
ਮੁੱਕਣੀ ਨਾ ਯਿਸੂ ਕੋਲੋਂ
ਆਉਣੀ ਜੋ ਬਹਾਰ ਏ
( Raat bhaavein gamaan di
savere jai jaikaar e.
Mukkni na Yisu kolon
aauni jo bahaar e. )
Even if the night is of sorrows
in the morning is the chant of victory.
The blossom that is coming
from Jesus is not ending.
رات بھاویں غماں دی
سویرے جے جے کار اے
مکݨی نہ ابّا کولوں
آؤݨی جو بہار اے
ਰਾਤ ਭਾਵੇਂ ਗ਼ਮਾਂ ਦੀ
ਸਵੇਰੇ ਜੈ ਜੈਕਾਰ ਏ
ਮੁੱਕਣੀ ਨਾ ਅੱਬਾ ਕੋਲੋਂ
ਆਉਣੀ ਜੋ ਬਹਾਰ ਏ
( Raat bhaavein gamaan di
savere jai jaikaar e.
Mukkni na Abba kolon
aauni jo bahaar e. )
Even if the night is of sorrows
in the morning is the chant of victory.
The blossom that is coming
from the Father is not ending.
آؤݨی جو بہار اے
ਆਉਣੀ ਜੋ ਬਹਾਰ ਏ
( Aauni jo bahaar e.)
The blossom that is coming.
تُوں چُکّ لے صلیب نہ کر اولھے
ایہہ دِن بھاویں بُرے چلّدے
ਤੂੰ ਚੁੱਕ ਲੈ ਸਲੀਬ ਨਾ ਕਰ ਓਲ੍ਹੇ
ਇਹ ਦਿਨ ਭਾਵੇਂ ਬੁਰੇ ਚੱਲਦੇ
( Tuun cukk lai saliib na kar olhe
eih din bhaavein bure callde. )
Pick up the cross and do not hide
even if these days go bad.
تیرا ایمان نہ ڈولے۔ ۔ ۔
ਤੇਰਾ ਈਮਾਨ ਨਾ ਡੋਲੇ…
( Tera iimaan na dole… )
Your faith shall not sway…
Bible Quotes
ਜ਼ਬੂਰਾਂ ਦੀ ਪੋਥੀ 9:9-10
[ ਪਵਿੱਤਰ ਬਾਈਬਲ (PUNOVBSI) ]
ਅਤੇ ਯਹੋਵਾਹ ਸਤਾਏ ਹੋਏ ਦੇ ਲਈ ਇੱਕ ਉੱਚਾ ਗੜ੍ਹ ਹੋਵੇਗਾ,
ਹਾਂ, ਬਿਪਤਾਂ ਦੇ ਸਮੇ ਦੇ ਲਈ ਇੱਕ ਉੱਚਾ ਗੜ੍ਹ।
ਤੇਰੇ ਨਾਮ ਦੇ ਜਾਣਨ ਵਾਲੇ ਤੇਰੇ ਉੱਤੇ ਭਰੋਸਾ ਰੱਖਦੇ ਹਨ,
ਕਿਉਂ ਜੋ ਹੇ ਯਹੋਵਾਹ, ਤੈਂ ਆਪਣਿਆਂ ਤਾਲਿਬਾਂ ਨੂੰ ਤਿਆਗ ਨਹੀਂ ਦਿੱਤਾ।
Psalm 9:9-10
[ English Standard Version (ESV) ]
The LORD is a stronghold for the oppressed,
a stronghold in times of trouble.
And those who know Your name put their trust in You,
for You, O LORD, have not forsaken those who seek You.

