Music Video
Credits
Original song by: Hallelujah The Band
Composer & Lyricist: Zeeshan Rafiq
Lyrics
Chorus:
یسوع نال پرِیتاں
میں جدوں دیاں لائیاں نے
دُکھ لنگھدے نے
چھڈّ کے ہُݨ راہ میرا
ਯਿਸੂ ਨਾਲ ਪਰੀਤਾਂ
ਮੈਂ ਜਦੋਂ ਦੀਆਂ ਲਾਇਆਂ ਨੇ
ਦੁਖ ਲੰਘਦੇ ਨੇ
ਛੱਡ ਕੇ ਹੁਣ ਰਾਹ ਮੇਰਾ
( Yisu naal pariitaan
main jadon diyaan laayaan ne
dukh langhde ne
chadd ke hun raah mera. )
Ever since I sowed
love through Jesus
sorrows now leave my path
and they pass way.
دنیا دی چاہت تے
نِری دشواری اے
سُکھ مِلدا
جد ہووے دل وچّ خدا
ਦੁਨਿਆ ਦੀ ਚਾਹਤ ਤੇ
ਨਿਰੀ ਦੁਸ਼ਵਾਰੀ ਏ
ਸੁਖ ਮਿਲਦਾ
ਜਦ ਹੋਵੇ ਦਿਲ ਵਿੱਚ ਖ਼ੁਦਾ
( Duniya di caahat te
niri dushwaari e.
Sukh milda
jad hove dil vicc Khuda. )
Upon the world’s desire
is sheer misery.
Happiness is found
when God is in the heart.
Verse 1:
میرے پیراں وچّوں پینڈے
ہُݨ مکّ گئے
میری اکّھاں وچّوں ہنجھو
ہُݨ سکّ گئے
ਮੇਰੇ ਪੈਰਾਂ ਵਿੱਚੋਂ ਪੈਂਡੇ
ਹੁਣ ਮੁੱਕ ਗਏ
ਮੇਰੀ ਅੱਖਾਂ ਵਿੱਚੋਂ ਹੰਝੂ
ਹੁਣ ਸੁੱਕ ਗਏ
( Mere pairaan viccon painde
hun mukk gaye.
Meri akkhaan viccon hanjhu
hun sukk gaye. )
Journeys of my footsteps
now ended.
Tears from my eyes
now evaporated.
اوہ رکّھدا ہُݨ اوہلا ہرجا میرا
ਉਹ ਰੱਖਦਾ ਹੁਣ ਓਹਲਾ ਹਰਜਾ ਮੇਰਾ
( Ouh rakkhda hun ohla harja mera. )
Now He protects me everywhere.
ہُݨ یسوع دے سنتاں وچّ
میری شماری اے
میں دُلھن تے اوہ ہے دولھا میرا
ਹੁਣ ਯਿਸੂ ਦੇ ਸੰਤਾਂ ਵਿੱਚ
ਮੇਰੀ ਸ਼ੁਮਾਰੀ ਏ
ਮੈਂ ਦੁਲਹਨ ਤੇ ਉਹ ਹੈ ਦੂਲ੍ਹਾ ਮੇਰਾ
( Hun Yisu de santaan vicc
meri shumaari e.
Main dulhan te Ouh hai duulha mera. )
Now I am counted
among the saints of Jesus.
I am the bride and He is my groom.
یسوع نال پرِیتاں۔ ۔ ۔
ਯਿਸੂ ਨਾਲ ਪਰੀਤਾਂ…
( Yisu naal pariitaan… )
Love through Jesus…
Verse 2:
جگّ اے جہان
سارا ویکھیا اے میں
کدھرے وی
اوہدے ورگی وفا نہیں
ਜੱਗ ਏ ਜਹਾਨ
ਸਾਰਾ ਵੇਖਿਆ ਏ ਮੈਂ
ਕਿਧਰੇ ਵੀ
ਉਹਦੇ ਵਰਗੀ ਵਫ਼ਾ ਨਹੀਂ
( Jagg e jahaan
saara vekhya e main.
Kidhre vi
Ouhde vargi wafa nahiin. )
Oh I saw the entire
world and humanity.
Nowhere is there
faithfulness like His.
اوکھے ویلے جینوں وی
بُلا کے ویکھ لے
سُݨنی اوہدے بِنا کسے سدا نہیں
ਓਖੇ ਵੇਲੇ ਜੀਨੂੰ ਵੀ
ਬੁਲਾ ਕੇ ਵੇਖ ਲੈ
ਸੁਣਨੀ ਉਹਦੇ ਬਿਨਾ ਕਿਸੇ ਸਦਾ ਨਹੀਂ
( Okhe vele jiinuun vi
bula ke vekh lai.
Sunani Ouhde bina kise sada nahiin.)
In difficult times call
whomever and see.
Except Him none is ever listening.
نیک دلوں ایہہ نیتاں
میں جدوں دیاں لائیاں نے
بِن منگیا بھر دیندا غلّہ میرا
ਨੇਕ ਦਿਲੋਂ ਇਹ ਨੀਤਾਂ
ਮੈਂ ਜਦੋਂ ਦੀਆਂ ਲਾਇਆਂ ਨੇ
ਬਿਨ ਮੰਗਿਆ ਭਰ ਦੇਂਦਾ ਗ਼ੱਲਾ ਮੇਰਾ
( Nek dilon eih niitaan
main jadon diyaan laayaan ne
bin mangya bhar denda galla mera. )
Ever since I planted
these kind-hearted intentions
He fills up my harvest without me asking.
یسوع نال پرِیتاں۔ ۔ ۔
ਯਿਸੂ ਨਾਲ ਪਰੀਤਾਂ…
( Yisu naal pariitaan… )
Love through Jesus…
Verse 3:
دل دا سکون
دیندا یسوع ناصری
جیݨ دا جنون
دیندا یسوع ناصری
ਦਿਲ ਦਾ ਸਕੂਨ
ਦੇਂਦਾ ਯਿਸੂ ਨਾਸਰੀ
ਜੀਣ ਦਾ ਜਨੂਨ
ਦੇਂਦਾ ਯਿਸੂ ਨਾਸਰੀ
( Dil da sakuun
denda Yisu Naasri.
Jiin da januun
denda Yisu Naasri. )
Jesus the Nazarene gives
the peace of heart.
Jesus the Nazarene gives
the passion to live.
آپݨے وچن حُکماں دے نال اوہ
پیار دا قانون
دیندا یسوع ناصری
ਆਪਣੇ ਵਚਨ ਹੁਕਮਾਂ ਦੇ ਨਾਲ ਉਹ
ਪਿਆਰ ਦਾ ਕਾਨੂਨ
ਦੇਂਦਾ ਯਿਸੂ ਨਾਸਰੀ
( Aapne vacan hukmaan de naal Ouh
pyaar da qaanuun
denda Yisu Naasri.)
Through His own words and decrees
Jesus the Nazarene gives
the canon of love.
نبیاں دیاں رِیتاں
میں جدوں دیاں لائیاں نے
رائیگاں نہ جاندا ہُݨ سجدہ میرا
ਨਬੀਆਂ ਦੀਆਂ ਰੀਤਾਂ
ਮੈਂ ਜਦੋਂ ਦੀਆਂ ਪਾਇਆਂ ਨੇ
ਰਾਏਗਾਂ ਨਾ ਜਾਂਦਾ ਹੁਣ ਸਜਦਾ ਮੇਰਾ
( Nabiyaan diyaan riitaan
main jadon diyaan paayaan ne
raayegaan nah jaanda hun sajdah mera. )
Ever since I received
the traditions of the prophets
my prostration now doesn’t go to waste.
یسوع نال پرِیتاں۔ ۔ ۔
ਯਿਸੂ ਨਾਲ ਪਰੀਤਾਂ…
( Yisu naal pariitaan… )
Love through Jesus…
Bible Quotes
ਅਫ਼ਸੀਆਂ ਨੂੰ 3:14-19
[ ਪਵਿੱਤਰ ਬਾਈਬਲ (PUNOVBSI) ]
ਇਸ ਕਾਰਨ ਮੈਂ ਉਸ ਪਿਤਾ ਦੇ ਅੱਗੇ ਆਪਣੇ ਗੋਡੇ ਨਿਵਾਉਂਦਾ ਹਾਂ
ਜਿਸ ਤੋਂ ਅਕਾਸ਼ ਅਤੇ ਧਰਤੀ ਉਤਲੇ ਹਰੇਕ ਘਰਾਣੇ ਦਾ ਨਾਉਂ ਆਖੀਦਾ ਹੈ
ਭਈ ਉਹ ਆਪਣੇ ਪਰਤਾਪ ਦੇ ਧਨ ਅਨੁਸਾਰ ਤੁਹਾਨੂੰ ਇਹ ਦਾਨ ਕਰੇ ਜੋ ਤੁਸੀਂ ਉਹ ਦੇ ਆਤਮਾ ਦੇ ਰਾਹੀਂ ਅੰਦਰਲੀ ਇਨਸਾਨੀਅਤ ਵਿੱਚ ਸਮਰੱਥਾ ਨਾਲ ਬਲਵੰਤ ਬਣੋ
ਕਿ ਮਸੀਹ ਤੁਹਾਡਿਆਂ ਮਨਾਂ ਵਿੱਚ ਨਿਹਚਾ ਦੇ ਦੁਆਰਾ ਵੱਸੇ ਤਾਂ ਜੋ ਪ੍ਰੇਮ ਵਿੱਚ ਗੱਡ ਕੇ ਅਤੇ ਠੁੱਕ ਕੇ
ਤੁਸੀਂ ਸਾਰੇ ਸੰਤਾਂ ਸਣੇ ਇਸ ਗੱਲ ਨੂੰ ਚੰਗੀ ਤਰਾਂ ਸਮਝ ਸੱਕੋ ਭਈ ਕਿੰਨੀ ਹੀ ਚੁੜਾਈ, ਲੰਬਾਈ, ਉਚਾਈ ਅਤੇ ਡੁੰਘਾਈ ਹੈ
ਅਤੇ ਮਸੀਹ ਦੇ ਪ੍ਰੇਮ ਨੂੰ ਜੋ ਗਿਆਨ ਤੋਂ ਪਰੇ ਹੈ ਚੰਗੀ ਤਰਾਂ ਜਾਣ ਸੱਕੋ ਭਈ ਤੁਸੀਂ ਪਰਮੇਸ਼ੁਰ ਦੀ ਸਾਰੀ ਭਰਪੂਰੀ ਤੀਕ ਭਰਪੂਰੀ ਹੋ ਜਾਓ।
Ephesians 3:14-19
[ English Standard Version (ESV) ]
For this reason I bow my knees before the Father,
from whom every family in heaven and on earth is named,
that according to the riches of his glory he may grant you to be strengthened with power through his Spirit in your inner being,
so that Christ may dwell in your hearts through faith—that you, being rooted and grounded in love,
may have strength to comprehend with all the saints what is the breadth and length and height and depth,
and to know the love of Christ that surpasses knowledge, that you may be filled with all the fullness of God.

