Music Video
Credits
Origin: Psalm 119:81-88 Kaph
Original Composer & Lyricist:
King David (in Hebrew)
Punjabi Translation and Melody by:
Imam-ud-Din Shahbaz
Album:
Punjabi Zaboor Desi Ragan Vich (1908)
Lyrics
Chorus (Psalm 119:81)
تیری نجات دے شوق دے وچ
ہُندی بے ہوش ہے میری جان
ਤੇਰੀ ਨਜਾਤ ਦੇ ਸ਼ੌਕ ਦੇ ਵਿੱਚ
ਹੁੰਦੀ ਬੇਹੋਸ਼ ਹੈ ਮੇਰੀ ਜਾਨ
( Teri najaat de shauq de vicc
hundi behosh hai meri jaan. )
In the longing for Your salvation
my soul becomes unconscious.
تیرے ہی قول تے اے خدا
دِل تھیں میں رکّھدا ہاں ایمان
ਤੇਰੇ ਹੀ ਕੌਲ ਤੇ ਐ ਖ਼ੁਦਾ
ਦਿਲ ਥੀਂ ਮੈਂ ਰੱਖਦਾ ਹਾਂ ਈਮਾਨ
( Tere hi qaul te ai Khuda
dil thiin main rakkhda haan iimaan. )
In Your very promise O God
I put my faith wholeheartedly.
Verse 1 (Psalm 119:82):
تیری اُڈیک وچّ اے خدا
اکّھیاں تے ہویاں ہن فنا
ਤੇਰੀ ਉਡੀਕ ਵਿੱਚ ਐ ਖ਼ੁਦਾ
ਅੱਖੀਆਂ ਤੇ ਹੋਇਆਂ ਹਨ ਫ਼ਨਾਹ
( Teri udiik vicc ai Khuda
akkhiyaan te hoyaan han fana. )
As I wait for You O God
my eyes have become ruined.
کدوں جواب تُوں گھلّیں گا
دیویں گا تُوں تسلّیاں
ਕਦੋਂ ਜਵਾਬ ਤੂੰ ਘੱਲੇਂਗਾ
ਦੇਵੇਂਗਾ ਤੂੰ ਤਸੱਲੀਆਂ
( Kadon jawaab Tuun ghallenga?
Devenga Tuun tasalliyaan? )
When will You send answers?
Will you give assurance?
تیری نجات دے شوق دے وّچ۔ ۔ ۔
ਤੇਰੀ ਨਜਾਤ ਦੇ ਸ਼ੌਕ ਦੇ ਵਿੱਚ…
( Teri najaat de shauq de vicc… )
In the longing for Your salvation…
Verse 2 (Psalm 119:83):
چمڑے دی مشک دی مِثال
ہویا ہے ربّا میرا حال
ਚਮੜੇ ਦੀ ਮਸ਼ਕ ਦੀ ਮਿਸਾਲ
ਹੋਇਆ ਹੈ ਰੱਬਾ ਮੇਰਾ ਹਾਲ
( Camre di mashk di misaal
hoya hai, Rabba, mera haal. )
The example of the leather waterbag
my condition has become, O LORD.
سُکّی ہو جہڑی دھوں دے نال
پر میں نہ بھُلّیا تیرا ناں
ਸੁੱਕੀ ਹੋ ਜਿਹੜੀ ਧੂੰ ਦੇ ਨਾਲ
ਪਰ ਮੈਂ ਨਾ ਭੁੱਲਿਆ ਤੇਰਾ ਨਾਂ
( Sukki ho jihri dhuun de naal
par main na bhulliya Tera naam. )
It may be dry with the smoke
but I did not forget Your name.
تیری نجات دے شوق دے وّچ۔ ۔ ۔
ਤੇਰੀ ਨਜਾਤ ਦੇ ਸ਼ੌਕ ਦੇ ਵਿੱਚ…
( Teri najaat de shauq de vicc… )
In the longing for Your salvation…
Verse 3 (Psalm 119:84):
مینوں تُوں دسّیں اے خدا
کتنے دِہاڑے جیواں گا
ਮੈਨੂੰ ਤੂੰ ਦੱਸੀਂ ਐ ਖ਼ੁਦਾ
ਕਿਤਨੇ ਦਿਹਾੜੇ ਜੀਵਾਂਗਾ
( Mainuun Tuun dassiin ai Khuda.
Kitne dihaare jiivaanga? )
Please tell me O God.
How many days will I live?
میریاں دشمناں ہی دا
کدوں تُوں کریں گا نیاں
ਮੇਰਿਆਂ ਦੁਸ਼ਮਨਾਂ ਹੀ ਦਾ
ਕਦੋਂ ਤੂੰ ਕਰੇਂਗਾ ਨਿਆਂ
( Meriyaan dushmanaan hi da
kadon Tuun karenga niyaan? )
When will You judge
my very enemies?
تیری نجات دے شوق دے وّچ۔ ۔ ۔
ਤੇਰੀ ਨਜਾਤ ਦੇ ਸ਼ੌਕ ਦੇ ਵਿੱਚ…
( Teri najaat de shauq de vicc… )
In the longing for Your salvation…
Verse 4 (Psalm 119:85):
واسطے میرے اے خدا
ایہہ جوگھمنڈی بے شرع
ਵਾਸਤੇ ਮੇਰੇ ਐ ਖ਼ੁਦਾ
ਇਹ ਜੋ ਘਮੰਡੀ ਬੇਸ਼ਰ੍ਹਾ
( Vaaste mere ai Khuda
eih jo ghamandi beshara )
For my sake O God
these who are conceited and lawless
پُٹّدے نے ٹوئے ڈونگھے چا
اوہناں دے وچ تاں ڈِگّ پواں
ਪੁੱਟਦੇ ਨੇ ਟੋਏ ਡੂੰਘੇ ਚਾ
ਉਹਨਾਂ ਦੇ ਵਿੱਚ ਤਾਂ ਡਿੱਗ ਪਵਾਂ
( puttde ne toye duunghe ca
ouhnaan de vicc taan digg pavaan. )
dig the deep pits
so that I may tumble and fall into them.
تیری نجات دے شوق دے وّچ۔ ۔ ۔
ਤੇਰੀ ਨਜਾਤ ਦੇ ਸ਼ੌਕ ਦੇ ਵਿੱਚ…
( Teri najaat de shauq de vicc… )
In the longing for Your salvation…
Verse 5 (Psalm 119:86):
مینوں ستاؤندے بے سببّ
تیرے نے سّچے حکم سبھ
ਮੈਨੂੰ ਸਤਾਉਂਦੇ ਬੇਸਬੱਬ
ਤੇਰੇ ਨੇ ਸੱਚੇ ਹੁਕਮ ਸਭ
( Mainuun sataaunde besababb.
Tere ne sacce hukm sabh. )
They harass me for no reason.
Your decrees are all righteous.
میری مدد تُوں کر اے ربّ
توئیں تے میری ہیں چٹان
ਮੇਰੀ ਮਦਦ ਤੂੰ ਕਰ ਐ ਰੱਬ
ਤੂਈਂ ਤੇ ਮੇਰੀ ਹੈਂ ਚਟਾਨ
( Meri madad Tuun kar ai Rabb.
Tuu’iin te meri hain cataan. )
Help me O LORD.
As only You are my rock.
تیری نجات دے شوق دے وّچ۔ ۔ ۔
ਤੇਰੀ ਨਜਾਤ ਦੇ ਸ਼ੌਕ ਦੇ ਵਿੱਚ…
( Teri najaat de shauq de vicc… )
In the longing for Your salvation…
Verse 6 (Psalm 119:87):
ویلا سی نیڑے آ گیا
کردے اوہ مینوں مِل فنا
ਵੇਲਾ ਸੀ ਨੇੜੇ ਆ ਗਿਆ
ਕਰਦੇ ਉਹ ਮੈਨੂੰ ਮਿਲ ਫ਼ਨਾਹ
( Vela si nere aa gya.
Karde ouh mainuun mil fana. )
The time had come near.
They find and ruin me.
پر میں ہمیشہ رکّھیا
تیرے ہی فرضاں دا دھیان
ਪਰ ਮੈਂ ਹਮੇਸ਼ਾ ਰੱਖਿਆ
ਤੇਰੇ ਹੀ ਫ਼ਰਜ਼ਾਂ ਦਾ ਧਿਆਨ
( Par main hamesha rakkhiya
Tere hi farzaan da dhyaan. )
But I always kept
remembrance of my very duties to You.
تیری نجات دے شوق دے وّچ۔ ۔ ۔
ਤੇਰੀ ਨਜਾਤ ਦੇ ਸ਼ੌਕ ਦੇ ਵਿੱਚ…
( Teri najaat de shauq de vicc… )
In the longing for Your salvation…
Verse 7 (Psalm 119:88):
رکھّیں تُوں نظر مِہر دی
بخشیں تُوں مینوں زندگی
ਰੱਖੀਂ ਤੂੰ ਨਜ਼ਰ ਮਿਹਰ ਦੀ
ਬਖ਼ਸ਼ੀਂ ਤੂੰ ਮੈਨੂੰ ਜ਼ਿੰਦਗੀ
( Rakkhiin Tuun nazar mehr di.
Bakhshiin Tuun mainuun zindagi. )
Please keep Your gaze of mercy.
Please bestow life upon me.
رکھّاں گا یاد دِل سیتی
تیریاں سبھ شہادتاں
ਰੱਖਾਂਗਾ ਯਾਦ ਦਿਲ ਸੇਤੀ
ਤੇਰੀਆਂ ਸਭ ਸ਼ਹਾਦਤਾਂ
( Rakkhaanga yaad dil seti.
Teriyaan sabh shahaadataan. )
I will remember by heart
all the testimonies of You.
تیری نجات دے شوق دے وّچ۔ ۔ ۔
ਤੇਰੀ ਨਜਾਤ ਦੇ ਸ਼ੌਕ ਦੇ ਵਿੱਚ…
( Teri najaat de shauq de vicc… )
In the longing for Your salvation…
Bible Quotes
ਜ਼ਬੂਰਾਂ ਦੀ ਪੋਥੀ 119:81-82
[ ਪਵਿੱਤਰ ਬਾਈਬਲ (PUNOVBSI) ]
ਮੈਰੀ ਜਾਨ ਤੇਰੀ ਮੁਕਤੀ ਲਈ ਖੁੱਸਦੀ ਹੈ,
ਮੈਂ ਤੇਰੇ ਬਚਨ ਦੀ ਉਡੀਕ ਵਿੱਚ ਹਾਂ।
ਮੇਰੀਆਂ ਅੱਖਾਂ ਤੇਰੇ ਬਚਨ ਲਈ ਪੱਕ ਗਈਆਂ,
ਮੈਂ ਆਖਦਾ ਹਾਂ, ਤੂੰ ਮੈਨੂੰ ਕਦ ਸ਼ਾਂਤੀ ਦੇਵੇਂਗਾ ?
Psalm 119:81-82
[ English Standard Version (ESV) ]
My soul faints with longing for Your salvation,
but I have put my hope in Your word.
My eyes fail, looking for Your promise;
I say, “When will You comfort me?”

