Music Video
Credits
Origin: Psalm 130:1-8
Original Composer & Lyricist:
King David (in Hebrew)
Punjabi Translation & Melody by:
Imam-ud-Din Shahbaz
Album:
Punjabi Zaboor Desi Ragan Vich (1908)
Lyrics
Chorus (Psalm 130:7)
اے یہوواہ دے لوک
اوس تے رکّھو ایمان
کیوں جو بھاری نجات
ہے وچّ اوہ دی فرمان
ਐ ਯਹੋਵਾ ਦੇ ਲੋਕ
ਉਸ ਤੇ ਰੱਖੋ ਈਮਾਨ
ਕਿਉਂ ਜੋ ਭਾਰੀ ਨਜਾਤ
ਹੈ ਵਿੱਚ ਉਹਦੀ ਫ਼ਰਮਾਨ
( Ai Yahowa de lok
Ous te rakkho iimaan.
Kyun jo bhaari najaat
hai vicc Ouhdi farmaan. )
O people of YHWH
place faith upon Him.
Because the grand salvation
is in His decree.
Verse 1 (Psalm 130:1-2):
تیرے اگّے میں تنگی وچّ کیتی دعا
ਤੇਰੇ ਅੱਗੇ ਮੈਂ ਤੰਗੀ ਵਿੱਚ ਕੀਤੀ ਦੁਆ
( Tere agge main tangi vicc kiiti du’a. )
In front of You I prayed in destitution.
میری منّت تُوں سُݨ لے اساڈے خدا
ਮੇਰੀ ਮਿੰਨਤ ਤੂੰ ਸੁਣ ਲੈ ਅਸਾਡੇ ਖ਼ੁਦਾ
( Meri minnat Tuun sun lai, asaade Khuda. )
Hear my supplication, O You our God.
اے یہوواہ دے لوک۔ ۔ ۔
ਐ ਯਹੋਵਾ ਦੇ ਲੋਕ…
( Ai Yahowa de lok… )
O people of YHWH…
Verse 2 (Psalm 130:3):
جے تُوں ساڈے گناہاں دا کرے حساب
ਜੇ ਤੂੰ ਸਾਡੇ ਗੁਨਾਹਾਂ ਦਾ ਕਰੇ ਹਿਸਾਬ
( Je Tuun saade gunaahaan da kare hisaab )
If You were to count our sins
کون جو تینوں کھلو کے دے سکدا جواب
ਕੌਨ ਜੋ ਤੈਨੂੰ ਖਲੋਕੇ ਦੇ ਸਕਦਾ ਜਵਾਬ
( kaun jo Tainuun khalo ke de sakda jawaab? )
who can stand and give answers?
اے یہوواہ دے لوک۔ ۔ ۔
ਐ ਯਹੋਵਾ ਦੇ ਲੋਕ…
( Ai Yahowa de lok… )
O people of YHWH…
Verse 3 (Psalm 130:4):
تیرے کول ہے معافی تُوں بخشدا گناہ
ਤੇਰੇ ਕੋਲ ਹੈ ਮੁਆਫ਼ੀ ਤੂੰ ਬਖ਼ਸ਼ਦਾ ਗੁਨਾਹ
( Tere kol hai mu’aafi. Tuun bakhshda gunaah. )
You have forgiveness. You pardon sins.
تاں جو لوکاں نوں ڈر ہووے تیرا سدا
ਤਾਂ ਜੋ ਲੋਕਾਂ ਨੂੰ ਡਰ ਹੋਵੇ ਤੇਰਾ ਸਦਾ
( Taan jo lokaan nuun dar hove Tera sada. )
So that You shall be feared by people always.
اے یہوواہ دے لوک۔ ۔ ۔
ਐ ਯਹੋਵਾ ਦੇ ਲੋਕ…
( Ai Yahowa de lok… )
O people of YHWH…
Verse 4 (Psalm 130:5):
ہے اُڈیکدی یہوواہ نوں پئی میری جان
ਹੈ ਉਡੀਕਦੀ ਯਹੋਵਾ ਨੂੰ ਪਈ ਮੇਰੀ ਜਾਨ
( Hai udiikdi Yahowa nuun payi meri jaan. )
My fallen soul waits for YHWH.
ہاں ہُݨ اوس دے کلام تے میں رکّھدا ایمان
ਹਾਂ ਹੁਣ ਉਸ ਦੇ ਕਲਾਮ ਤੇ ਮੈਂ ਰੱਖਦਾ ਈਮਾਨ
( Haan hun Ous de kalaam te main rakkhda iimaan. )
Now upon His Word I place my faith.
اے یہوواہ دے لوک۔ ۔ ۔
ਐ ਯਹੋਵਾ ਦੇ ਲੋਕ…
( Ai Yahowa de lok… )
O people of YHWH…
Verse 5 (Psalm 130:6):
جیوں پہرے والا ویکھدا ہے فجر دی راہ
ਜਿਓਂ ਪਹਿਰੇ ਵਾਲਾ ਵੇਖਦਾ ਹੈ ਫ਼ਜਰ ਦੀ ਰਾਹ
( Jyon pehre vaala vekhda hai fajar di raah )
As the watchman awaits the dawn
میں وی اوس تھوں ودھیک تکّدا تینوں خدا
ਮੈਂ ਵੀ ਉਸਥੋਂ ਵਧੀਕ ਤੱਕਦਾ ਤੈਨੂੰ ਖ਼ੁਦਾ
( main vi usthon vadhiik takkda Tainuun, Khuda. )
I gaze at You even more than him, O God.
اے یہوواہ دے لوک۔ ۔ ۔
ਐ ਯਹੋਵਾ ਦੇ ਲੋਕ…
( Ai Yahowa de lok… )
O people of YHWH…
Verse 6 (Psalm 130:8):
اے خدا دے لوکو رکّھو سبھ اعتقاد
ਐ ਖ਼ੁਦਾ ਦੇ ਲੋਕੋ ਰੱਖੋ ਸਭ ਇਤਕਾਦ
( Ai Khuda de loko rakkho sabh itaqaad. )
O people of God, put all the trust in Him.
اسرائیل نوں گناہ تھوں اوہ کردا آزاد
ਇਸਰਾਈਲ ਨੂੰ ਗੁਨਾਹ ਥੋਂ ਉਹ ਕਰਦਾ ਆਜ਼ਾਦ
( Israa’iil nuun gunaah thon Ouh karda aazaad. )
He liberates Israel from sin.
اے یہوواہ دے لوک۔ ۔ ۔
ਐ ਯਹੋਵਾ ਦੇ ਲੋਕ…
( Ai Yahowa de lok… )
O people of YHWH…
Bible Quotes
ਜ਼ਬੂਰਾਂ ਦੀ ਪੋਥੀ 130:3-4
[ ਪਵਿੱਤਰ ਬਾਈਬਲ (PUNOVBSI) ]
ਹੇ ਯਹੋਵਾਹ, ਜੇ ਤੂੰ ਬਦੀਆਂ ਦਾ ਲੇਖਾ ਕਰਦਾ,
ਤਾਂ ਪ੍ਰਭੁ ਜੀ, ਕੌਣ ਖੜਾ ਰਹਿ ਸੱਕਦਾ?
ਪਰ ਤੇਰੇ ਕੋਲ ਤਾਂ ਮਾਫ਼ੀ ਹੈ,
ਭਈ ਤੇਰਾ ਭੈ ਮੰਨਿਆ ਜਾਵੇ।
Psalm 130:3-4
[ English Standard Version (ESV) ]
If You, O LORD, should mark iniquities,
O Lord, who could stand?
But with You there is forgiveness,
that You may be feared.

