Music Video
Credits
Origin: Psalm 139:7-12
Original Composer & Lyricist:
King David (in Hebrew)
Punjabi Translation & Melody by:
Imam-ud-Din Shahbaz
Album:
Punjabi Zaboor Desi Ragan Vich (1908)
Lyrics
Chorus (Psalm 139:7):
خدایا تیری روح توں میں
بھلا نسّ کے کدّھر جاواں
ਖ਼ੁਦਾਇਆ ਤੇਰੀ ਰੂਹ ਥੋਂ ਮੈਂ
ਭਲਾ ਨੱਸ ਕੇ ਕਿੱਧਰ ਜਾਵਾਂ
( Khudaaya, Teri Ruuh thon, main,
bhala, nass ke kiddhar jaavaan? )
Well, O LORD, from Your Spirit,
towards where shall I run and go?
حضوری تیری توں چھُپ کے
میں کہڑی طرف نوں نسّاں
ਹਜ਼ੂਰੀ ਤੇਰੀ ਤੋਂ ਛੁਪ ਕੇ
ਮੈਂ ਕਿਹੜੀ ਤਰਫ਼ ਨੂੰ ਨੱਸਾਂ
( Hazuuri Teri thon chup ke
main kihri tarf nuun nassaan? )
To hide from Your Presence and
to which direction shall I run?
Verse 1 (Psalm 139:8):
میں چڑھ جاواں جے اسماناں دے اُتّے
اوتھے ہے تُوں ہی
ਮੈਂ ਚੜ੍ਹ ਜਾਵਾਂ ਜੇ ਅਸਮਾਨਾਂ ਦੇ ਉੱਤੇ
ਓਥੇ ਹੈ ਤੂੰ ਹੀ
( Main carh jaavaan je asmaanaan de utte,
othe hai Tuun hi. )
If I were to go up to the heavens above,
You are there verily.
وچھاواں بسترا پاتال دے وچّ
اوتھے ہے تُوں ہی
ਵਿਛਾਵਾਂ ਬਿਸਤਰਾ ਪਾਤਾਲ ਦੇ ਵਿੱਚ
ਓਥੇ ਹੈ ਤੂੰ ਹੀ
( Vichaavaan bistara Paataal de vicc,
othe hai Tuun hi. )
Were I to spread the bedsheets in Sheol,
You are there verily.
خدایا تیری روح توں۔ ۔ ۔
ਖ਼ੁਦਾਇਆ ਤੇਰੀ ਰੂਹ ਤੋਂ…
( Khudaaya, Teri Ruuh ton… )
O LORD, from Your Spirit…
Verse 2 (Psalm 139:9-10):
سمندروں پار جا اُتراں
صبح دے پنکھاں نوں پھیلاں
ਸਮੁੰਦਰੋਂ ਪਾਰ ਜਾ ਉਤਰਾਂ
ਸੁਬ੍ਹਾ ਦੇ ਪੰਖਾਂ ਨੂੰ ਫੈਲਾਂ
( Samundron paar ja utraan,
subha de pankhaan nuun phailaan, )
Were I to go down across the sea,
were I to spread the wings of the dawn,
تے اوتھے وی تیرا ہتّھ مینوں
یا ربّ راہ وکھاوے گا
‘ਤੇ ਓਥੇ ਵੀ ਤੇਰਾ ਹੱਥ ਮੈਨੂੰ
ਯਾ ਰੱਬ ਰਾਹ ਵਿਖਾਵੇਗਾ
( te othe vi Tera hatth mainuun,
ya Rabb, raah vikhaavega. )
and even there Your hand will,
O LORD, show me the path.
خدایا تیری روح توں۔ ۔ ۔
ਖ਼ੁਦਾਇਆ ਤੇਰੀ ਰੂਹ ਤੋਂ…
( Khudaaya, Teri Ruuh ton… )
O LORD, from Your Spirit…
Verse 3 (Psalm 139:11-12):
جے میں آکھاں کہ مینوں گھپّ
ہنیرا ہݨ چھُپاوے گا
ਜੇ ਮੈਂ ਆਖਾਂ ਕਿ ਮੈਨੂੰ
ਘੁੱਪ ਹਨੇਰਾ ਹੁਣ ਛੁਪਾਵੇਗਾ
( Je main aakhaan kih mainuun
ghupp hanera hun chupaavega, )
If I were to say that
the pitch darkness will hide me now,
میرے گِردے ہنیرا وی
تدوں چانݨ ہو جاوے گا
ਮੇਰੇ ਗਿਰਦੇ ਹਨੇਰਾ ਵੀ
ਤਦੋਂ ਚਾਨਣ ਹੋ ਜਾਵੇਗਾ
( Mere girde hanera vi
tadon caanan ho jaavega. )
even the darkness around me
will then become the light.
خدایا تیری روح توں۔ ۔ ۔
ਖ਼ੁਦਾਇਆ ਤੇਰੀ ਰੂਹ ਤੋਂ…
( Khudaaya, Teri Ruuh ton… )
O LORD, from Your Spirit…
Bible Quotes
ਜ਼ਬੂਰਾਂ ਦੀ ਪੋਥੀ 139:7-8
[ ਪਵਿੱਤਰ ਬਾਈਬਲ (PUNOVBSI) ]
ਮੈਂ ਤੇਰੇ ਆਤਮਾ ਤੋਂ ਕਿੱਧਰ ਜਾਵਾਂ,
ਅਤੇ ਤੇਰੀ ਹਜ਼ੂਰੀ ਤੋਂ ਕਿੱਧਰ ਨੱਠਾਂ?
ਜੇ ਮੈਂ ਅਕਾਸ਼ ਉੱਤੇ ਚੜ੍ਹ ਜਾਵਾਂ, ਤੂੰ ਉੱਥੇ ਹੈਂ,
ਜੇ ਮੈਂ ਪਤਾਲ ਵਿੱਚ ਬਿਸਤਰਾ ਵਿਛਾਵਾਂ, ਵੇਖ, ਤੂੰ ਉੱਥੇ ਹੈਂ!
Psalm 139:7-8
[ English Standard Version (ESV) ]
Where shall I go from Your Spirit?
Or where shall I flee from Your presence?
If I ascend to heaven, You are there!
If I make my bed in Sheol, You are there!

