Music Video
Credits
Origin: Psalm 16:1-6
Original Composer & Lyricist:
King David (in Hebrew)
Punjabi Translation and Melody by:
Imam-ud-Din Shahbaz
Album:
Punjabi Zaboor Desi Ragan Vich (1908)
Lyrics
Verse 1 (Psalm 16:1)
اے خداوند میرے
توئیں کر رکھوالی
ਐ ਖ਼ੁਦਾਵੰਦ ਮੇਰੇ
ਤੂਈਂ ਕਰ ਰਖਵਾਲੀ
( Ai Khudaawand mere,
Tuu’iin, kar rakhwaali. )
O my LORD,
protect me, O You only.
میرا سبھ بھروسا
توئیں ہیں ربّ والی
ਮੇਰਾ ਸਭ ਭਰੋਸਾ
ਤੂਈਂ ਹੈਂ ਰੱਬ ਵਾਲੀ
( Mera sabh bharosa
Tuu’iin hain, Rabb Wali. )
All of my assurance
is You only, O LORD and Master.
Verse 2 (Psalm 16:2):
میری جان خدا نوں
ایہو کہندی آئی
ਮੇਰੀ ਜਾਨ ਖ਼ੁਦਾ ਨੂੰ
ਇਹੋ ਕਹਿੰਦੀ ਆਈ
( Meri jaan Khuda nuun
eiho kehndi aayi: )
To God my soul
had been saying this:
تیرے باجھوں میری
نہیں ہے بھلیائی
ਤੇਰੇ ਬਾਝੋਂ ਮੇਰੀ
ਨਹੀਂ ਹੈ ਭਲਿਆਈ
( Tere baajhon meri
nahiin hai bhaliaayi. )
“Without You
I have no goodness.”
Verse 3 (Psalm 16:3):
جو ہے دھرتی اُتّے
بھلا لوک چنگیرا
ਜੋ ਹੈ ਧਰਤੀ ਉੱਤੇ
ਭਲਾ ਲੋਕ ਚੰਗੇਰਾ
( Jo hai dharti utte,
bhala lok, changera, )
Those who are on Earth,
the good people, the better ones,
اوہناں دے نال راضی
رہندا اے دِل میرا
ਉਹਨਾਂ ਦੇ ਨਾਲ ਰਾਜ਼ੀ
ਰਹਿੰਦਾ ਏ ਦਿਲ ਮੇਰਾ
( ouhnaan de naal raazi
rehnda e dil mera. )
my heart remains
contented with them.
Verse 4 (Psalm 16:4a):
غیراں دے نال بنّھدے
قول قرار ہن جہڑے
ਗ਼ੈਰਾਂ ਦੇ ਨਾਲ ਬੰਨ੍ਹਦੇ
ਕੌਲ ਕਰਾਰ ਹਨ ਜਿਹੜੇ
( Gairaan de naal bannh’de
qaul qaraar han jihre, )
Those who bind with strangers
vows and promises,
اوہناں دے دُکھ سدا
ودھݨ گےبتھیرے
ਉਹਨਾਂ ਦੇ ਦੁੱਖ ਸਦਾ
ਵਧਣਗੇ ਬਥੇਰੇ
( ouhnaan de dukh sada
vadhan’ge bathere. )
their sorrows will always
increase plentifully.
Verse 5 (Psalm 16:4b):
نہ تپاوَن خون دے
اوہناں دے تپاواں
ਨਾ ਤਪਾਵਨ ਖ਼ੂਨ ਦੇ
ਉਹਨਾਂ ਦੇ ਤਪਾਵਾਂ
( Na tapaavan khuun de
ouhnaan de tapaavaan )
Neither shall I pour to them
the libations of blood
نہ میں آپݨے مُنھ تے
اوہناں دا ناں لیاواں
ਨਾ ਮੈਂ ਆਪਣੇ ਮੂੰਹ ‘ਤੇ
ਉਹਨਾਂ ਦਾ ਨਾਂ ਲਿਆਵਾਂ
( na main aapne munh te
ouhnaan da naam liyaavaan. )
nor on my own lips
shall I bring their names.
Verse 6 (Psalm 16:5):
تُوں میراث ہے میری
میرا تُوں پیالہ
ਤੂੰ ਮੀਰਾਸ ਹੈ ਮੇਰੀ
ਮੇਰਾ ਤੂੰ ਪਿਆਲਾ
( Tuun miiraas hai meri,
mera Tuun pyaala, )
You are my inheritance,
You are my cup,
جہڑا میرا حصّہ
اوہدا تُوں رکھوالا
ਜਿਹੜਾ ਮੇਰਾ ਹਿੱਸਾ
ਉਹਦਾ ਤੂੰ ਰਖਵਾਲਾ
( Jihra mera hissa,
ouhda Tuun rakhwaala. )
That which is my portion,
You are its guardian.
Verse 7 (Psalm 16:6):
تھاں ہے مِݨیا گیا
میرے واسطے جہڑا
ਥਾਂ ਹੈ ਮਿਣਿਆ ਗਿਆ
ਵਾਸਤੇ ਮੇਰੇ ਜਿਹੜਾ
( Thaan hai minya gya,
mere vaaste jihra, )
The place You have measured,
which is for me,
اوہ ہے جگہ سوہݨی
سُتھرا حّصہ میرا
ਉਹ ਹੈ ਜਗ੍ਹਾ ਸੋਹਣੀ
ਸੁਥਰਾ ਹਿੱਸਾ ਮੇਰਾ
( ouh hai jagah sohni,
suthra hissa mera. )
it is a beautiful location,
my clean portion.
Bible Quotes
ਜ਼ਬੂਰਾਂ ਦੀ ਪੋਥੀ 16:1-2
[ ਪਵਿੱਤਰ ਬਾਈਬਲ (PUNOVBSI) ]
ਹੇ ਪਰਮੇਸ਼ੁਰ, ਮੇਰੀ ਰੱਛਿਆ ਕਰ,
ਕਿਉਂ ਜੋ ਮੈਂ ਤੇਰੀ ਹੀ ਸ਼ਰਨ ਆਇਆ ਹਾਂ।
ਮੈਂ ਯਹੋਵਾਹ ਨੂੰ ਆਖਿਆ ਹੈ ਕਿ ਤੂੰ ਹੀ ਮੇਰਾ ਪ੍ਰਭੁ ਹੈਂ,
ਤੈਥੋਂ ਪਰੇ ਮੇਰੀ ਕਿਤੇ ਭਲਿਆਈ ਨਹੀਂ।
Psalm 16:1-2
[ English Standard Version (ESV) ]
Preserve me, O God,
for in you I take refuge.
I say to the LORD, “You are my Lord;
I have no good apart from you.”

