Music Video
Credits
Origin: Psalms 91:9-13
Original Composer & Lyricist:
King David or Prophet Moses (in Hebrew)
Punjabi Translation and Melody by:
Imam-ud-Din Shahbaz
Album:
Punjabi Zaboor Desi Ragan Vich (1908)
Lyrics
Chorus (Psalm 91:9)
یا ربّ تُوں میری پناہ ہیں
سو تُوں اے میری جان
ਯਾ ਰੱਬ ਤੂੰ ਮੇਰੀ ਪਨਾਹ ਹੈਂ
ਸੋ ਤੂੰ ਐ ਮੇਰੀ ਜਾਨ
( Ya Rabb Tuun meri panaah hain.
So tuun, ai meri jaan, )
O LORD You are my refuge.
Therefore you, O my soul,
خداوند دے وچّ رہندی ہیں
اوہ تیرا ہے مکان
ਖ਼ੁਦਾਵੰਦ ਦੇ ਵਿੱਚ ਰਹਿੰਦੀ ਹੈਂ
ਉਹ ਤੇਰਾ ਹੈ ਮਕਾਨ
( Khudaawand de vicc rehndi hain.
Ouh tera hai makaan. )
dwell in the LORD.
He is your home.
Verse 1 (Psalm 91:10):
سو تیرے اُتّے کدی وی
نہ آفت آوے گی
ਸੋ ਤੇਰੇ ਉੱਤੇ ਕਦੀ ਵੀ
ਨਾ ਆਫ਼ਤ ਆਵੇਗੀ
( So tere utte kadi vi
na aafat aavegi. )
Therefore no disaster
will ever come upon you.
تپالی تیرے ڈیرے وچّ
نہ کدی جاوے گی
ਤਪਾਲੀ ਤੇਰੇ ਡੇਰੇ ਵਿੱਚ
ਨਾ ਕਦੀ ਜਾਵੇਗੀ
( Tapaali tere dere vicc
na kadi jaavegi. )
No plague will ever go
into your camp.
Verse 2 (Psalm 91:11):
ربّ تیرے واسطے کرے گا
فرشتیاں نوں فرمان
ਰੱਬ ਤੇਰੇ ਵਾਸਤੇ ਕਰੇਗਾ
ਫ਼ਰਿਸ਼ਤਿਆਂ ਨੂੰ ਫ਼ਰਮਾਨ
( Rabb tere waaste karega
farishtiyaan nuun farmaan )
The LORD will for your sake
command the angels
کہ اوہ سبھ تیریاں راہاں وچّ
ہوݨ تیرے نگاہبان
ਕਿ ਉਹ ਸੱਭ ਤੇਰਿਆਂ ਰਾਹਾਂ ਵਿੱਚ
ਹੋਣ ਤੇਰੇ ਨਿਗਾਹਬਾਨ
( kih ouh sabh teriyaan raahaan vicc
hon tere nigaahbaan. )
that all of them be your guards
in your pathways.
Verse 3 (Psalm 91:12):
سو تینوں آپݨیاں ہتّھاں تے
اوہ آپ اُٹھاؤݨ گے
ਸੋ ਤੈਨੂੰ ਆਪਣਿਆਂ ਹੱਥਾਂ ‘ਤੇ
ਉਹ ਆਪ ਉਠਾਉਣਗੇ
( So tainuun aapniyaan hatthaan ’te
ouh aap uthaaun’ge, )
So on their own hands
they will lift you up,
تد پتّھراں دے نال
تیرے پَیر نہ ٹھیڈے کھاوݨ گے
ਤਦ ਪੱਥਰਾਂ ਦੇ ਨਾਲ
ਤੇਰੇ ਪੈਰ ਨਾ ਠੇਡੇ ਖਾਵਣਗੇ
( tad pattharaan de naal
tere pair na thede khaavan’ge. )
then your feet will not trip
over the stones.
Verse 4 (Psalm 91:13):
تُوں شیر تے سپّ لتاڑیں گا
شیر بچّے اجگر وی
ਤੂੰ ਸ਼ੇਰ ਤੇ ਸੱਪ ਲਤਾੜੇਂਗਾ
ਸ਼ੇਰ ਬੱਚੇ ਅਜਗਰ ਵੀ
( Tuun sher ’te sapp lataarenga,
sher bacce ajgar vi. )
You’ll trample lions and serpents,
lion cubs and pythons too.
تُوں پَیراں ہیٹھاں پھیہویں گا
پھیر کھوپڑی اوہناں دی
ਤੂੰ ਪੈਰਾਂ ਹੇਠਾਂ ਫੇਹਵੇਂਗਾ
ਫੇਰ ਖੋਪੜੀ ਉਹਨਾਂ ਦੀ
( Tuun pairaan hethaan phehvenga
pher khopari ouhnaan di. )
You’ll crush their skull
under your feet thereafter.
Bible Quotes
ਜ਼ਬੂਰਾਂ ਦੀ ਪੋਥੀ 91:11-12
[ ਪਵਿੱਤਰ ਬਾਈਬਲ (PUNOVBSI) ]
ਉਹ ਤਾਂ ਆਪਣੇ ਦੂਤਾਂ ਨੂੰ
ਤੇਰੇ ਲਈ ਹੁਕਮ ਦੇਵੇਗਾ,
ਭਈ ਓਹ ਤੇਰੀਆਂ ਸਾਰਿਆਂ ਰਾਹਾਂ ਵਿੱਚ
ਤੇਰੀ ਰੱਛਿਆ ਕਰਨ।
ਓਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ,
ਮਤੇ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਲੱਗੇ।
Psalm 91:11-12
[ English Standard Version (ESV) ]
For He will command his angels
concerning you
to guard you in all your ways.
On their hands they will bear you up,
lest you strike your foot against a stone.

