Music Video
Credits
Origin: Psalm 51:15-17
Original Composer & Lyricist:
King David (in Hebrew)
Punjabi Translation & Melody by:
Imam-ud-Din Shahbaz
Album:
Punjabi Zaboor Desi Ragan Vich (1908)
Lyrics
Chorus
یا ربّ میرے پاک خدا
وڈیائی تیری کراں گا
ਯਾ ਰੱਬ ਮੇਰੇ ਪਾਕ ਖ਼ੁਦਾ
ਵਡਿਆਈ ਤੇਰੀ ਕਰਾਂਗਾ
( Ya Rabb mere Paak Khuda,
vadiaayi Teri karaanga. )
O LORD my Holy God,
I will magnify You.
Verse 1 (Psalm 51:15):
یا ربّ میرے پاک خداوند
کھولھ دے لب تُوں میرے
ਯਾ ਰੱਬ ਮੇਰੇ ਪਾਕ ਖ਼ੁਦਾਵੰਦ
ਖੋਲ੍ਹ ਦੇ ਲਬ ਤੂੰ ਮੇਰੇ
( Ya Rabb mere Paak Khudawand,
kholh de lab Tuun mere. )
O LORD my Holy God,
open my lips.
میرا دل تد خوشیاں دے نال
گاوے گیت وی تیرے
ਮੇਰਾ ਦਿਲ ਤਦ ਖ਼ੁਸ਼ੀਆਂ ਦੇ ਨਾਲ
ਗਾਵੇ ਗੀਤ ਵੀ ਤੇਰੇ
( Mera dil tad khushiyaan de naal
gaave giit vi Tere. )
My heart shall then
also sing Your songs with joy.
یا ربّ میرے پاک خدا۔ ۔ ۔
ਯਾ ਰੱਬ ਮੇਰੇ ਪਾਕ ਖ਼ੁਦਾ…
( Ya Rabb mere Paak Khuda… )
O LORD my Holy God…
Verse 2 (Psalm 51:16):
تُوں قربانی نوں نہیں چاہندا
نہیں تے تینوں دیندا
ਤੂੰ ਕੁਰਬਾਨੀ ਨੂੰ ਨਹੀਂ ਚਾਹੁੰਦਾ
ਨਹੀਂ ਤੇ ਤੈਨੂੰ ਦੇਂਦਾ
( Tuun qurbaani nuun nahiin caahunda
nahiin te Tainuun denda. )
You do not want the sacrifice
and I do not give it to You.
تُوں چڑھاویاں تھوں یا ربّا
کدی نہیں خوش ہُندا
ਤੂੰ ਚੜ੍ਹਾਵਿਆਂ ਥੋਂ ਯਾ ਰੱਬਾ
ਕਦੀ ਨਹੀਂ ਖ਼ੁਸ਼ ਹੁੰਦਾ
( Tuun carhaaviyaan thon, ya Rabba,
kadi nahiin khush hunda. )
O LORD, You are never
happy with the oblations.
یا ربّ میرے پاک خدا۔ ۔ ۔
ਯਾ ਰੱਬ ਮੇਰੇ ਪਾਕ ਖ਼ੁਦਾ…
( Ya Rabb mere Paak Khuda… )
O LORD my Holy God…
Verse 3 (Psalm 51:17):
ٹُٹّی جان نوں تیرے اگّے
جو کوئی لے کے آوے
ਟੁੱਟੀ ਜਾਨ ਨੂੰ ਤੇਰੇ ਅੱਗੇ
ਜੋ ਕੋਈ ਲੈਕੇ ਆਵੇ
( Tutti jaan nuun Tere agge
jo koi lai ke aave. )
The broken spirit whoever
may take and come before You.
ٹُٹّے دل دی ایہہ قربانی
تینوں یا ربّ بھاوے
ਟੁੱਟੇ ਦਿਲ ਦੀ ਇਹ ਕੁਰਬਾਨੀ
ਤੈਨੂੰ ਯਾ ਰੱਬ ਭਾਵੇ
( Tutte dil di eih qurbaani
Tainuun, ya Rabb, bhaave. )
May this sacrifice of the broken heart
be desirable to You, O LORD.
یا ربّ میرے پاک خدا۔ ۔ ۔
ਯਾ ਰੱਬ ਮੇਰੇ ਪਾਕ ਖ਼ੁਦਾ…
( Ya Rabb mere Paak Khuda… )
O LORD my Holy God…
Bible Quotes
ਜ਼ਬੂਰਾਂ ਦੀ ਪੋਥੀ 51:16-17
[ ਪਵਿੱਤਰ ਬਾਈਬਲ (PUNOVBSI) ]
ਤੂੰ ਤਾਂ ਬਲੀਦਾਨ ਨਾਲ ਪਰਸੰਨ ਨਹੀਂ ਹੁੰਦਾ,
ਨਹੀਂ ਤਾਂ ਮੈਂ ਉਹ ਦਿੰਦਾ,
ਹੋਮ ਬਲੀ ਤੋਂ ਤੂੰ ਖੁਸ਼ ਨਹੀਂ ਹੁੰਦਾ।
ਪਰਮੇਸ਼ੁਰ ਦਾ ਬਲੀਦਾਨ ਟੁੱਟਾ ਹੋਇਆ ਆਤਮਾ ਹੈ,
ਹੇ ਪਰਮੇਸ਼ੁਰ, ਟੁੱਟੇ ਅਤੇ ਆਜਿਜ਼ ਦਿਲ ਨੂੰ
ਤੂੰ ਤੁੱਛ ਨਾ ਜਾਣੇਂਗਾ।
Psalm 51:16-17
[ English Standard Version (ESV) ]
For You will not delight in sacrifice,
or I would give it;
You will not be pleased with a burnt offering.
The sacrifices of God are a broken spirit;
a broken and contrite heart,
O God, You will not despise.

