Music Video
Credits
Origin: Psalm 51:1-5
Original Composer & Lyricist:
King David (in Hebrew)
Punjabi Translation & Melody by:
Imam-ud-Din Shahbaz
Album:
Punjabi Zaboor Desi Ragan Vich (1908)
Lyrics
Chorus (Psalm 51:1)
فضل نال اے ربّ
بخش گناہ سبھ میرے
ਫ਼ਜ਼ਲ ਨਾਲ ਐ ਰੱਬ
ਬਖ਼ਸ਼ ਗੁਨਾਹ ਸਭ ਮੇਰੇ
( Fazal naal, ai Rabb,
bakhsh gunaah sabh mere. )
With grace, O LORD,
pardon all my sins.
وانگوں فضل رحم کر
توئیں اُتّے میرے
ਵਾਂਗੂੰ ਫ਼ਜ਼ਲ ਰਹਿਮ ਕਰ
ਤੂਈਂ ਉੱਤੇ ਮੇਰੇ
( Vaanguun fazal rehm kar
Tuu’iin utte mere. )
Similarly be gracious
and have mercy on me.
Verse 1 (Psalm 51:2):
چنگی طرح دھو دے
میری کر صفائی
ਚੰਗੀ ਤਰ੍ਹਾ ਧੋ ਦੇ
ਮੇਰੀ ਕਰ ਸਫ਼ਾਈ
( Cangi tarha dho de.
Meri kar safaayi. )
Wash me nicely.
Vindicate me.
مینوں کر تُوں پاک صاف
بخش دے سبھ بُریائی
ਮੈਨੂੰ ਕਰ ਤੂੰ ਪਾਕ ਸਾਫ਼
ਬਖ਼ਸ਼ ਦੇ ਸਭ ਬੁਰਿਆਈ
( Mainuun kar Tuun paak saaf.
Bakhsh de sabh buriaayi. )
Purify and cleanse me.
Pardon all the wickedness.
فضل نال اے ربّ۔ ۔ ۔
ਫ਼ਜ਼ਲ ਨਾਲ ਐ ਰੱਬ…
( Fazal naal, ai Rabb… )
With grace, O LORD…
Verse 2 (Psalm 51:3):
کیوں جو سبھ بریائی
آپنی میں منّ لیندا
ਕਿਉਂ ਜੋ ਸਭ ਬੁਰਿਆਈ
ਆਪਣੀ ਮੈਂ ਮੰਨ ਲੈਂਦਾ
( Kyun jo sabh buriaayi
aapni main mann lainda. )
Because I acknowledge
all my own wickedness.
میرا جو گناہ ہے
میرے اگّے رہندا
ਮੇਰਾ ਜੋ ਗੁਨਾਹ ਹੈ
ਮੇਰੇ ਅੱਗੇ ਰਹਿੰਦਾ
( Mera jo gunaah hai
mere agge rehnda. )
It is my sin that
stays in front of me.
فضل نال اے ربّ۔ ۔ ۔
ਫ਼ਜ਼ਲ ਨਾਲ ਐ ਰੱਬ…
( Fazal naal, ai Rabb… )
With grace, O LORD…
Verse 3 (Psalm 51:4a):
اے خدا میں تیرا
گناہ کیتا بھاری
ਐ ਖ਼ੁਦਾ ਮੈਂ ਤੇਰਾ
ਗੁਨਾਹ ਕੀਤਾ ਭਾਰੀ
( Ai Khuda, main Tera
gunaah kiita, bhaari )
O God, I sinned
against You, heavy
تیرے ہی حضور وچّ
بدی کیتی ساری
ਤੇਰੇ ਹੀ ਹਜ਼ੂਰ ਵਿੱਚ
ਬਦੀ ਕੀਤੀ ਸਾਰੀ
( Tere hi Hazuur vicc
badi kiiti saari. )
is all the evil done
in Your Presence verily.
فضل نال اے ربّ۔ ۔ ۔
ਫ਼ਜ਼ਲ ਨਾਲ ਐ ਰੱਬ…
( Fazal naal, ai Rabb… )
With grace, O LORD…
Verse 4 (Psalm 51:4b):
تاں تُوں آپنی گلّ وچّ
سچّا ہو ہر حالت
ਤਾਂ ਤੂੰ ਆਪਣੀ ਗੱਲ ਵਿੱਚ
ਸੱਚਾ ਹੋ ਹਰ ਹਾਲਤ
( Taan Tuun Aapni gall vicc
sacca ho har haalat. )
So in Your own speech
be real every case.
راستی ظاہر ہووے
کریں جد عدالت
ਰਾਸਤੀ ਜ਼ਾਹਰ ਹੋਵੇ
ਕਰੇਂ ਜਦ ਅਦਾਲਤ
( Raasti zaahar hove
karen jad adaalat. )
Truth shall be evident
when You shall judge.
فضل نال اے ربّ۔ ۔ ۔
ਫ਼ਜ਼ਲ ਨਾਲ ਐ ਰੱਬ…
( Fazal naal, ai Rabb… )
With grace, O LORD…
Verse 5 (Psalm 51:5):
میں وی پیدا ہویا
ویکھو وچّ بُریائی
ਮੈਂ ਵੀ ਪੈਦਾ ਹੋਇਆ
ਵੇਖੋ ਵਿੱਚ ਬੁਰਿਆਈ
( Main vi paida hoya,
vekho, vicc buriaayi. )
Look, I was also born
in wickedness.
مینوں وچّ گناہ دے
جمّیاں میری مائی
ਮੈਨੂੰ ਵਿੱਚ ਗੁਨਾਹ ਦੇ
ਜੰਮਿਆਂ ਮੇਰੀ ਮਾਈ
( Mainuun vicc gunaah de
jammiyaan meri maayi. )
My mother begot
me in sin.
فضل نال اے ربّ۔ ۔ ۔
ਫ਼ਜ਼ਲ ਨਾਲ ਐ ਰੱਬ…
( Fazal naal, ai Rabb… )
With grace, O LORD…
Bible Quotes
ਜ਼ਬੂਰਾਂ ਦੀ ਪੋਥੀ 51:1-2
[ ਪਵਿੱਤਰ ਬਾਈਬਲ (PUNOVBSI) ]
ਹੇ ਪਰਮੇਸ਼ੁਰ, ਆਪਣੀ ਕਿਰਪਾ ਦੇ ਅਨੁਸਾਰ
ਮੇਰੇ ਉੱਤੇ ਦਯਾ ਕਰ,
ਆਪਣੀਆਂ ਰਹਮਤਾਂ ਦੀ ਰੇਲ ਪੇਲ ਅਨੁਸਾਰ
ਮੇਰੇ ਅਪਰਾਧ ਮਿਟਾ ਦੇ!
ਮੇਰੀ ਬਦੀ ਤੋਂ ਮੈਨੂੰ ਚੰਗੀ ਤਰਾਂ ਧੋ,
ਅਤੇ ਮੇਰੇ ਪਾਪ ਤੋਂ ਮੈਨੂੰ ਸ਼ੁੱਧ ਕਰ
Psalm 51:1-2
[ English Standard Version (ESV) ]
Have mercy on me, O God,
according to Your steadfast love;
according to Your abundant mercy
blot out my transgressions.
Wash me thoroughly from my iniquity,
and cleanse me from my sin!

